Home / ਭਾਰਤ / ਮਮਤਾ ਬੈਨਰਜੀ ਦਾ ਆਰੋਪ – ਚੋਣ ਕਮਿਸ਼ਨ ਬਣਿਆ ਭਾਜਪਾ ਦਾ ਬੁਲਾਰਾ

ਮਮਤਾ ਬੈਨਰਜੀ ਦਾ ਆਰੋਪ – ਚੋਣ ਕਮਿਸ਼ਨ ਬਣਿਆ ਭਾਜਪਾ ਦਾ ਬੁਲਾਰਾ

ਕਿਹਾ – ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋ ਕੇ ਲੜਨ ਦਾ ਸਮਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਭਲਕੇ ਯਾਨੀ 1 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਭਲਕੇ ਜਿਨ੍ਹਾਂ 30 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿਚ ਸਭ ਤੋਂ ਅਹਿਮ ਸੀਟ ਮੰਨੀ ਜਾਣ ਵਾਲੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਵੀ ਹੈ। ਇੱਥੋਂ ਖੁਦ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਮੈਦਾਨ ਵਿਚ ਹੈ, ਜਦਕਿ ਉਸਦੇ ਖਿਲਾਫ ਭਾਜਪਾ ਨੇ ਸੁਭੇਂਦੂ ਅਧਿਕਾਰੀ ਨੂੰ ਉਮੀਦਵਾਰ ਬਣਾਇਆ ਹੈ। ਇਸ ਮੌਕੇ ਮਮਤਾ ਬੈਨਰਜੀ ਨੇ ਭਾਜਪਾ ‘ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਹੁਣ ਤਾਂ ਚੋਣ ਕਮਿਸ਼ਨ ਵੀ ਭਾਜਪਾ ਦਾ ਬੁਲਾਰਾ ਬਣ ਕੇ ਰਹਿ ਗਿਆ ਹੈ। ਮਮਤਾ ਨੇ ਕਿਹਾ ਕਿ ਭਾਜਪਾ ਜੋ ਵੀ ਨਿਰਦੇਸ਼ ਚੋਣ ਕਮਿਸ਼ਨ ਨੂੰ ਦਿੰਦੀ ਹੈ, ਚੋਣ ਕਮਿਸ਼ਨ ਉਹੀ ਕੁਝ ਬੋਲਦਾ ਹੈ। ਇਸੇ ਦੌਰਾਨ ਮਮਤਾ ਨੇ ਵਿਰੋਧੀ ਦਲਾਂ ਨੂੰ ਪੱਤਰ ਵੀ ਲਿਖਿਆ, ਜਿਸ ਵਿਚ ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਹੁਣ ਮਿਲ ਕੇ ਲੜਨ ਦਾ ਸਮਾਂ ਆ ਗਿਆ ਹੈ।

 

Check Also

ਕਰਨਾਟਕ ਵਿਧਾਨ ਸਭਾ ਲਈ ਕਾਂਗਰਸ ਨੇ ਉਮੀਦਵਾਰ ਐਲਾਨੇ

ਮਲਿਕਾ ਅਰਜੁਨ ਖੜਗੇ ਦੇ ਪੁੱਤਰ ਨੂੰ ਵੀ ਮਿਲੀ ਟਿਕਟ ਬੇਂਗਲੁਰੁ/ਬਿਊਰੋ ਨਿਊਜ਼ : 224 ਸੀਟਾਂ ਵਾਲੀ …