24.9 C
Toronto
Sunday, June 28, 2026
spot_img
Homeਭਾਰਤਮੀਕਾ ਸਿੰਘ ਦੁਬਈ ਪੁਲਿਸ ਵਲੋਂ ਗ੍ਰਿਫਤਾਰ

ਮੀਕਾ ਸਿੰਘ ਦੁਬਈ ਪੁਲਿਸ ਵਲੋਂ ਗ੍ਰਿਫਤਾਰ

ਬ੍ਰਾਜ਼ੀਲ ਦੀ ਲੜਕੀ ਨੇ ਲਗਾਏ ਸੈਕਸੂਅਲ ਹਰਾਸਮੈਂਟ ਦੇ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਦੁਬਈ ਪੁਲਿਸ ਵਲੋਂ ਹਿਰਾਸਤ ਵਿਚ ઠਲਿਆ ਗਿਆ ਹੈ। ਮੀਕਾ ਨੂੰ ਇਕ ਬ੍ਰਾਜ਼ੀਲ ਦੀ 17 ਸਾਲਾ ਟੀਨਏਜ਼ਰ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ। ਇਸ ਟੀਨਏਜ਼ਰ ਨੇ ਮੀਕਾ ‘ਤੇ ਸੈਕਸੂਅਲ ਹਰਾਸਮੈਂਟ ਦੇ ਇਲਜ਼ਾਮ ਲਗਾਏ ਹਨ। ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਦਾ ਦੋਸ਼ ਹੈ ਕਿ ਮੀਕਾ ਉਸ ਨੂੰ ਅਸ਼ਲੀਲ ਤਸਵੀਰਾਂ ਭੇਜ ਰਿਹਾ ਸੀ। ਧਿਆਨ ਰਹੇ ਕਿ ਮੀਕਾ ਸਿੰਘ ਇੱਕ ਮਿਊਜ਼ਿਕ ਸ਼ੋਅ ਲਈ ਦੁਬਈ ਗਏ ਹੋਏ ਸਨ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮੀਕਾ ਨੂੰ ਹਿਰਾਸਤ ਵਿਚ ਲਿਆ। ਉਸ ਨੂੰ ਫਿਲਹਾਲ ਮੁਰਾਕਾਬਾਤ ਪੁਲਿਸ ਸਟੇਸ਼ਨ ਵਿਚ ਰੱਖਿਆ ਗਿਆ ਹੈ।

RELATED ARTICLES
POPULAR POSTS