22 C
Toronto
Saturday, June 13, 2026
spot_img
Homeਭਾਰਤਭਾਜਪਾ ਆਗੂ ਵਿਨੇ ਕਟਿਆਰ ਨੇ ਪ੍ਰਿਯੰਕਾ ਗਾਂਧੀ ਸਬੰਧੀ ਵਰਤੀ ਅਪਮਾਨਜਨਕ ਭਾਸ਼ਾ

ਭਾਜਪਾ ਆਗੂ ਵਿਨੇ ਕਟਿਆਰ ਨੇ ਪ੍ਰਿਯੰਕਾ ਗਾਂਧੀ ਸਬੰਧੀ ਵਰਤੀ ਅਪਮਾਨਜਨਕ ਭਾਸ਼ਾ

logo-2-1-300x105-3-300x105ਕਿਹਾ, ਪ੍ਰਿਯੰਕਾ ਗਾਂਧੀ ਨਾਲੋਂ ਜ਼ਿਆਦਾ ਸੁੰਦਰ ਪ੍ਰਚਾਰਕ ਭਾਜਪਾ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਪੀ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਬਾਰੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਨੇ ਕਟਿਆਰ ਨੇ ਅਪਮਾਨਯੋਗ ਟਿੱਪਣੀ ਕੀਤੀ ਹੈ। ਕਟਿਆਰ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ ਕਿ ਪ੍ਰਿਯੰਕਾ ਤੋਂ ਜ਼ਿਆਦਾ ਸੁੰਦਰ ਪ੍ਰਚਾਰਕ ਭਾਜਪਾ ਵਿਚ ਹਨ। ਉਨ੍ਹਾਂ ਦੇ ਆਉਣ ਨਾਲ ਕੀ ਫਰਕ ਪਵੇਗਾ। ਪ੍ਰਿਯੰਕਾ ਨਾਲੋਂ ਜ਼ਿਆਦਾ ਸੁੰਦਰ ਕਈ ਔਰਤਾਂ ਹੋਰ ਵੀ ਹਨ ਜੋ ਸਟਾਰ ਪ੍ਰਚਾਰਕ ਹਨ। ਕਟਿਆਰ ਨੇ ਕਿਹਾ ਕਿ ਪ੍ਰਿਯੰਕਾ ਨਾਲੋਂ ਜ਼ਿਆਦਾ ਸੁੰਦਰ ਤਾਂ ਸਮ੍ਰਿਤੀ ਇਰਾਨੀ ਹੈ, ਜੋ ਜਿੱਥੇ ਜਾਂਦੀ ਹੈ ਉਥੇ ਭੀੜ ਇਕੱਠੀ ਹੋ ਜਾਂਦੀ ਹੈ। ਕਟਿਆਰ ਦੀ ਇਸ ਟਿੱਪਣੀ ਨੂੰ ਲੈ ਕੇ ਤਿੱਖਾ ਵਿਰੋਧ ਹੋਇਆ ਹੈ। ਕਾਂਗਰਸੀਆਂ ਨੇ ਕਿਹਾ ਕਿ ਭਾਜਪਾ ਆਗੂ ਰਾਮ ਦੇ ਪੁਜਾਰੀ ਹਨ ਅਤੇ ਭਾਸ਼ਾ ਰਾਵਣ ਵਾਲੀ ਬੋਲ ਰਹੇ ਹਨ। ਇਸ ਸਬੰਧੀ ਪ੍ਰਿਯੰਕਾ ਨੇ ਕਿਹਾ ਕਿ ਇਸ ਨਾਲ ਭਾਜਪਾ ਦੀ ਮਾਨਸਿਕਤਾ ਦਾ ਪਰਦਾਫਾਸ਼ ਹੋਇਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕਟਿਆਰ ਦਾ ਇਹ ਬਿਆਨ ਬੇਹੱਦ ਘਟੀਆ ਹੈ।

RELATED ARTICLES
POPULAR POSTS