Breaking News
Home / ਭਾਰਤ / ‘ਆਪ’ ਆਗੂਆਂ ਨੂੰ ਨਹੀਂ ਮਿਲੇ ਦਿੱਲੀ ਦੇ ਉਪ ਰਾਜਪਾਲ

‘ਆਪ’ ਆਗੂਆਂ ਨੂੰ ਨਹੀਂ ਮਿਲੇ ਦਿੱਲੀ ਦੇ ਉਪ ਰਾਜਪਾਲ

3ਨਜੀਬ ਜੰਗ ਨੇ ਆਪ ਆਗੂਆਂ ਨੂੰ ਮਿਲਣ ਦੀ ਬਜਾਏ ਲੰਚ ‘ਤੇ ਜਾਣਾ ਜ਼ਰੂਰੀ ਸਮਝਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਉਪ ਰਾਜਪਾਲ ਨੂੰ ਮਿਲਣ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਿਨਾਂ ਮਿਲੇ ਵਾਪਸ ਪਰਤਣਾ ਪਿਆ। ਕ੍ਰਿਸ਼ਨਾ-ਗੋਦਾਵਰੀ ਬੇਸਿਨ ਕੇਸ ਵਿਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਮੁਕੇਸ਼ ਅੰਬਾਨੀ ਖਿਲਾਫ ਐਫ.ਆਈ.ਆਰ. ‘ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਅੱਜ ‘ਆਪ’ ਆਗੂ ਉਪ ਰਾਜਪਾਲ ਨਜ਼ੀਬ ਜੰਗ ਨੂੰ ਮਿਲਣ ਪਹੁੰਚੇ ਸਨ। ਇਸ ‘ਤੇ ਸੋਮਨਾਥ ਭਾਰਤੀ ਨੇ ਕਿਹਾ ਕਿ ਉਪ ਰਾਜਪਾਲ ਨੇ ਸਾਨੂੰ ਮਿਲਣ ਦੀ ਥਾਂ ਲੰਚ ‘ਤੇ ਜਾਣਾ ਜ਼ਿਆਦਾ ਜ਼ਰੂਰੀ ਸਮਝਿਆ।
‘ਆਪ’ ਵਿਧਾਇਕ ਸੋਮਨਾਥ ਭਾਰਤੀ ਨੇ ਕਿਹਾ ਕਿ ਐਲ.ਜੀ. ਦੇ ਸੈਕਟਰੀ ਨੇ ਸਾਡੀ ਸ਼ਿਕਾਇਤ ਪ੍ਰਾਪਤ ਕੀਤੀ। ਅਸੀਂ ਉਨ੍ਹਾਂ ਨੂੰ ਕਿਹਾ ਕਿ ਐਲ.ਜੀ. ਨੂੰ ਇਸ ਮਾਮਲੇ ਵਿਚ ਧਿਆਨ ਦੇਣਾ ਚਾਹੀਦਾ ਹੈ ਪਰ ਇਸ ਦੌਰਾਨ ਅਸੀਂ ਵੇਖਿਆ ਕਿ ਐਲ.ਜੀ. ਨਾਲ ਵਾਲੇ ਕਮਰੇ ਵਿਚ ਹੀ ਬੈਠੇ ਹੋਏ ਸਨ। ਜ਼ਿਕਰਯੋਗ ਹੈ ਕਿ ‘ਆਪ’ ਵਿਧਾਇਕ ਉਪ ਰਾਜਪਾਲ ਨਜ਼ੀਬ ਜੰਗ ਨਾਲ ਮਿਲ ਕੇ ਇਹ ਮੰਗ ਕਰਨ ਵਾਲੇ ਸਨ ਕਿ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਮੁਕੇਸ਼ ਅੰਬਾਨੀ ਖਿਲਾਫ ਪਹਿਲਾਂ ਤੋਂ ਦਰਜ ਐਫ.ਆਈ.ਆਰ. ‘ਤੇ ਕਾਰਵਾਈ ਨਾ ਕਰਨ ਦੇ ਚੱਲਦੇ ਖੁਦ ਖਿਲਾਫ ਐਫ.ਆਈ.ਆਰ. ਦਰਜ ਕਰਵਾਉਣ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …