ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਨਿਸ਼ਾਨੇ ‘ਤੇ ਹੈ। ਪਾਰਟੀ ਦੇ ਮਟਿਆ ਮਹਿਲ ਇਲਾਕੇ ਤੋਂ ਵਿਧਾਇਕ ਆਸਿਮ ਅਹਿਮਦ ਖਾਨ ‘ਤੇ ਇੱਕ ਬਿਲਡਰ ਨੇ ਜਬਰਨ ਵਸੂਲੀ ਦੇ ਦੋਸ਼ ਲਾਏ ਹਨ। ਬਿਲਡਰ ਨੇ ਕਿਹਾ ਕਿ ਉਸਨੇ ਜਦੋਂ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸਦੀ ਕੁੱਟਮਾਰ ਵੀ ਕੀਤੀ ਗਈ।
ਮਟਿਆ ਮਹਿਲ ਦੇ ਰਹਿਣ ਵਾਲੇ ਬਿਲਡਰ ਸਰਫਰਾਜ਼ ਦਾ ਕਹਿਣਾ ਹੈ ਕਿ ਕਰੀਬ ਇੱਕ ਸਾਲ ਪਹਿਲਾ ਆਸਿਮ ਨੇ ਬਿਲਡਿੰਗ ਬਣਾਉਣ ਦੇ ਨਾਂ ਤੇ 15 ਲੱਖ ਦੀ ਮੰਗ ਕੀਤੀ ਸੀ। ਉਸ ਵੇਲੇ ਆਸਿਮ ਦਿੱਲੀ ਸਰਕਾਰ ਵਿੱਚ ਮੰਤਰੀ ਸੀ। ਸਰਫਰਾਜ਼ ਮੁਤਾਬਕ, ਉਸ ਨੇ 15 ਵਿੱਚੋਂ 4 ਲੱਖ ਰੁਪਏ ਪਹਿਲੀ ਕਿਸ਼ਤ ਵਜੋਂ ਦੇ ਦਿੱਤੇ ਸਨ ਪਰ ਬਾਕੀ ਦੇ 11 ਲੱਖ ਲਈ ਆਸਿਮ ਲਗਾਤਾਰ ਉਸ ‘ਤੇ ਦਬਾਅ ਬਣਾ ਰਹੇ ਸਨ।
ਬਿਲਡਰ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਦੇਰ ਰਾਤ ਆਸਿਫ ਨੇ ਕੁਝ ਮੁੰਡਿਆਂ ਨੂੂੰ 11 ਲੱਖ ਰੁਪਏ ਲੈਣ ਲਈ ਭੇਜਿਆ। ਜਦੋਂ ਸਰਫਰਾਜ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਆਸਿਮ ਖੁਦ ਸਰਫਰਾਜ ਤੋਂ ਪੈਸੇ ਮੰਗਣ ਲਈ ਪਹੁੰਚ ਗਿਆ। ਦੋਸ਼ ਹਨ ਕਿ ਪੈਸੇ ਦੇਣ ਤੋਂ ਇਨਕਾਰ ਕਰਨ ਤੇ ਆਸਿਫ ਦੇ ਸਮਰਥਕਾਂ ਨੇ ਸਰਫਰਾਜ ਨਾਲ ਕੁੱਟਮਾਰ ਕੀਤੀ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …