-1 C
Toronto
Thursday, December 25, 2025
spot_img
Homeਦੁਨੀਆਮਸ਼ਹੂਰ ਕਵਾਲ ਅਮਜਦ ਸਾਬਰੀ ਦੀ ਪਾਕਿ 'ਚ ਗੋਲੀਆਂ ਮਾਰ ਕੇ ਹੱਤਿਆ

ਮਸ਼ਹੂਰ ਕਵਾਲ ਅਮਜਦ ਸਾਬਰੀ ਦੀ ਪਾਕਿ ‘ਚ ਗੋਲੀਆਂ ਮਾਰ ਕੇ ਹੱਤਿਆ

5ਕਰਾਚੀ/ਬਿਊਰੋ ਨਿਊਜ਼
ਦੁਨੀਆ ਭਰ ਵਿੱਚ ਮਸ਼ਹੂਰ ਪਾਕਿਸਤਾਨੀ ਕਵਾਲ ਅਮਜਦ ਸਾਬਰੀ ਨੂੰ ਅੱਜ ਕਰਾਚੀ ਦੇ ਲਿਆਕਤਾਬਾਦ ਇਲਾਕੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ।  45 ਸਾਲਾ ਅਮਜਦ ਮਸ਼ਹੂਰ ਸਾਬਰੀ ਬ੍ਰਦਰਜ਼ ਦੇ ਮੈਂਬਰ ਸਨ। ਜਾਣਕਾਰੀ ਅਨੁਸਾਰ ਸਾਬਰੀ ਆਪਣੇ ਇੱਕ ਦੋਸਤ ਨਾਲ ਘਰ ਜਾ ਰਹੇ ਸਨ। ਇਸ ਦੌਰਾਨ ਲਿਆਕਤਾਬਾਦ-10 ਚੌਰਾਹੇ ‘ਤੇ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ‘ਤੇ ਕਾਫੀ ਨੇੜਿਓਂ ਗੋਲੀਆਂ ਚਲਾਈਆਂ। ਸਾਬਰੀ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋਸਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸਾਬਰੀ ਨੂੰ ਪਾਕਿਸਤਾਨ ਦੇ ਬੇਹਤਰੀਨ ਕਵਾਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਸ਼ੋਅ ਕਰਕੇ ਪਰਤੇ ਸਨ। ਉਹ ਮੰਨੇ-ਪ੍ਰਮੰਨੇ ਕਵਾਲ ਮਕਬੂਲ ਸਾਬਰੀ ਦੇ ਭਤੀਜੇ ਸਨ

RELATED ARTICLES
POPULAR POSTS