ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਹੇਠ ਨਿਆਗਰਾ ਫਾਲਜ਼ ਖੇਤਰ ਦਾ ਕਾਮਯਾਬ ਟਰਿੱਪ/ਪਿਕਨਿਕ ਆਯੋਜਿਤ ਕੀਤੀ ਗਈ। ਇਸ ਟੂਰ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੀਨੀਅਰ ਔਰਤਾਂ ਅਤੇ ਮਰਦਾਂ ਵਲੋਂ ਸ਼ਮੂਲੀਅਤ ਕੀਤੀ ਗਈ। ਟਿਮ ਹਾਰਟਨ ਦੀ ਕੌਫੀ ਤੇ ਹੋਰ ਸਨੈਕਸ ਦਾ ਭਰਪੂਰ ਨਜ਼ਾਰਾ ਲਿਆ। ਬੱਸਾਂ ਕਰੀਬ 11.30 ਵਜੇ ਵੈਲੈਂਡ ਕੈਨਾਲ ਦੇ ਲੌਕ ਨੰਬਰਡ ‘ਤੇ ਪੁੱਜੀਆਂ। ਇਹ ਕੈਨਾਲ ਹੈ ਜਿੱਥੇ ਸਮਾਨ ਢੋਣ ਵਾਲੇ ਵੱਡੇ ਪਾਣੀ ਵਾਲੇ ਜਹਾਜ਼ ਲੇਕ ਇਰੀ ਦੇ ਵਿਸ਼ਾਲ ਪਾਣੀਆਂ ਤੋਂ ਲੇਕ ਓਨਟਾਰੀਓ ਦੇ ਨੀਵੇਂ ਪੱਧਰ ਦੇ ਪਾਣੀਆਂ ਵਿਚ 8 ਲੌਕਸ ਰਾਹੀਂ ਦਾਖਲ ਹੁੰਦੇ ਹਨ। ਸਾਰਿਆਂ ਨੇ ਕੈਨੇਡੀਅਨ ਮਿਊਜ਼ੀਅਮ, ਸਲਾਨਾ ਡੌਗ ਸ਼ੋਅ ਫੈਸਟੀਵਲਜ਼, ਫਲੋਰ ਕਲਾਕ, ਕੁਈਨਸਟੋਨ ਪਾਰਕ ਤੇ ਆਖਰੀ ਪੜ੍ਹਾਅ ਨਿਆਗਰਾ ਫਾਲਜ ਦਾ ਸੀ। ਨਾਲ ਲੈ ਕੇ ਲਿਆਂਦਾ ਭੋਜਨ ਸਭ ਨੇ ਮਿਲ ਕੇ ਖਾਧਾ। ਨਾਲ-ਨਾਲ ਫਲਾਜ਼ ਦਾ ਨਜ਼ਾਰਾ ਵੀ ਦੇਖਿਆ। ਠੀਕ 5.00 ਵਜੇ ਦੋਵੇਂ ਬੱਸਾਂ ਵਿਚ ਬੈਠ ਗਏ ਅਤੇ 7.00 ਵਜੇ ਦੇ ਕਰੀਬ ਬਰੈਂਪਟਨ ਪਹੁੰਚ ਗਏ। ਇਸ ਮੌਕੇ ਦਰਸ਼ਨ ਸਿੰਘ ਬਰਾੜ ਤੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਅਗਲਾ ਟੂਰ 3 ਸਤੰਬਰ ਨੂੰ ਠੀਕ 7.00 ਵਜੇ ਚਲੇਗਾ। ਟੂਰ ਸਬੰਧੀ ਹੋਰ ਜਾਣਕਾਰੀ ਲਈ ਗੁਰਮੇਲ ਸਿੰਘ ਸੱਗੂ 416-648-6706 ਜਾਂ ਕਸ਼ਮੀਰਾ ਸਿੰਘ ਦਿਓਲ 905-654-8723 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …