ਟੋਰਾਂਟੋ : ਬੀਤੇ ਦਿਨੀਂ ਮਾਊਂਟੇਨਐਸ਼ ਸੀਨੀਅਰ ਕਲੱਬ ਨੇ ਕੇਨੈਡਾ ਦਿਵਸ ਅਤੇ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਪੂਰੇ ਜੋਸ਼ ਦੇ ਨਾਲ ਮਨਾਇਆ। ਇਹ ਸਮਾਗਮ 7 ਅਗਸਤ ਨੂੰ ਦੁਪਹਿਰੇ 1 ਵਜੇ ਸ਼ੁਰੂ ਹੋਇਆ ਅਤੇ ਸ਼ਾਮ 7 ਵਜੇ ਤੱਕ ਜਾਰੀ ਰਿਹਾ। ਬੱਚਿਆਂ ਨੇ ਕੈਨੇਡਾ ਅਤੇ ਭਾਰਤ ਦੇ ਕੌਮੀ ਤਰਾਨੇ ਵੀ ਗਾਏ। ਟੋਰਾਂਟੋ ‘ਚ ਭਾਰਤ ਦੇ ਕੌਂਸਲੇਟ ਜਨਰਲ ਸ੍ਰੀ ਦਿਨੇਸ਼ ਭਾਟੀਆ ਦਾ ਸੰਦੇਸ਼ ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ ਨੇ ਪੜ੍ਹ ਕੇ ਸੁਣਾਇਆ ਕਿਉਂਕਿ ਉਹ ਆਪਣੇ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ। ਸਮਾਗਮ ਵਿਚ ਬਰੈਂਪਟਨ ਦੇ ਮੇਅਰ ਲਿੰਡਾ ਜੈਫ਼ਰੀ ਨੇ ਵੀ ਹਾਜ਼ਰੀ ਭਰੀ ਅਤੇ ਉਨ੍ਹਾਂ ਨੇ ਇਸ ਮੌਕੇ ਕਲੱਬ ਨੂੰ ਇਸ ਸਮਾਗਮ ਲਈ ਵਧਾਈ ਵੀ ਦਿੱਤੀ। ਉਧਰ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ, ਐਮ.ਪੀ.ਪੀ. ਹਰਿੰਦਰ ਮੱਲ੍ਹੀ, ਐਮ.ਪੀ.ਪੀ. ਜਗਮੀਤ ਸਿੰਘ, ਕਮਲ ਖਹਿਰਾ, ਰਾਜ ਗਰੇਵਾਲ, ਹਰਕੀਰਤ ਸਿੰਘ ਸਕੂਲ ਟਰੱਸਟੀ ਵੀ ਇਸ ਸਮਾਗਮ ਵਿਚ ਹਾਜ਼ਰ ਸਨ।
ਸੁਰ ਸਾਗਰ ਰੇਡੀਓ ਤੋਂ ਰਜਨੀ ਸ਼ਰਮਾ ਅਤੇ ਸੁਰ ਸਾਗਰ ਟੈਲੀਵਿਯਨ ਤੋਂ ਜੋਤੀ ਸ਼ਰਮਾ ਨੇ ਪੰਜਾਬੀ ਗੀਤ ਅਤੇ ਬੋਲੀਆਂ ਵੀ ਸੁਣਾਈਆਂ। ਅਜਮੇਰ ਸਿੰਘ ਪਰਦੇਸੀ, ਕੁੰਦਾ ਸਿੰਘ ਢਿੱਲੋਂ, ਬਖ਼ਤਾਵਰ ਸਿੰਘ ਨੇ ਵੀ ਦੇਸ਼-ਭਗਤੀ ਵਾਲੇ ਗੀਤਾਂ ਅਤੇ ਕਵਿਤਾਵਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਉਧਰ ਕਈ ਕਲੱਬਾਂ ਦੇ ਪ੍ਰਧਾਨ ਵੀ ਸਮਾਗਮ ਵਿਚ ਹਾਜ਼ਰ ਸਨ। ਏਸ਼ੀਅਨ ਫ਼ੂਡ ਸੈਂਟਰ ਤੋਂ ਵੀ ਚੰਗਾ ਸਹਿਯੋਗ ਰਿਹਾ ਅਤੇ ਇਹ ਟੋਰਬਰਾਮ ਅਤੇ ਸੰਡਲਵੁਡ ਵਿਚ ਸ਼ਾਮਲ ਹਨ। ਬੱਚਿਆਂ ਲਈ ਵੱਖ-ਵੱਖ ਖੇਡ ਅਤੇ ਸੀਨੀਅਰਾਂ ਲਈ ਵੀ ਕਈ ਪ੍ਰੋਗਰਾਮ ਕਰਵਾਏ ਗਏ। ਜੇਤੂਆਂ ਨੂੰ ਟਰਾਫ਼ੀਆਂ ਅਤੇ ਮੈਡਲ ਵੀ ਦਿੱਤੇ ਗਏ। ਸੀਨੀਅਰ ਮੈਂਬਰਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਕਲੱਬ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਨੇ ਸਨਮਾਨਿਤ ਕੀਤਾ। ਕਲੱਬ ਦੀ ਮੀਤ ਪ੍ਰਧਾਨ ਚਰਨਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਮੈਂਬਰਾਂ ਨੇ ਭਰਪੂਰ ਸਹਿਯੋਗ ਦਿੱਤਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …