Breaking News
Home / ਦੁਨੀਆ / ਪਾਕਿਸਤਾਨ ਦੇ ਕੋਇਟਾ ‘ਚ ਪੁਲਿਸ ਟਰੇਨਿੰਗ ਸੈਂਟਰ ‘ਤੇ ਹਮਲਾ

ਪਾਕਿਸਤਾਨ ਦੇ ਕੋਇਟਾ ‘ਚ ਪੁਲਿਸ ਟਰੇਨਿੰਗ ਸੈਂਟਰ ‘ਤੇ ਹਮਲਾ

1-40-300x20659 ਰੰਗਰੂਟਾਂ ਦੀ ਹੋਈ ਮੌਤ
ਕੋਇਟਾ/ਬਿਊਰੋ ਨਿਊਜ਼
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੋਇਟਾ ਵਿਚ ਪੁਲਿਸ ਟਰੇਨਿੰਗ ਸੈਂਟਰ ‘ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਹੈ ਕਿ ਜਿਸ ਵਿੱਚ ਟਰੇਨਿੰਗ ਲੈ ਰਹੇ 59 ਤੋਂ ਵੱਧ ਰੰਗਰੂਟਾਂ ਦੀ ਮੌਤ ਹੋ ਗਈ ਹੈ। ਹਮਲੇ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ। ਹਮਲੇ ਵਿਚ ਸ਼ਾਮਲ ਤਿੰਨੋ ਹਮਲਾਵਰਾਂ ਦੀ ਵੀ ਮੌਤ ਹੋ ਗਈ ਹੈ। ਹਮਲੇ ਸਮੇਂ ਜ਼ਿਆਦਾ ਰੰਗਰੂਟ ਆਪਣੇ ਕਮਰਿਆਂ ਵਿੱਚ ਆਰਾਮ ਕਰ ਰਹੇ ਸਨ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਸਰਫ਼ਰਾਜ਼ ਬੁਗਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫ਼ਿਲਹਾਲ 20 ਤੋਂ ਜ਼ਿਆਦਾ ਪੁਲਿਸ ਵਾਲਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ਵਿਚ ਕਰੀਬ 106 ਜਵਾਨ ਜ਼ਖਮੀ ਹੋ ਗਏ ਹਨ। ਹਮਲੇ ਦੇ ਜਵਾਬ ਵਿਚ ਚੱਲੇ ਅਪਰੇਸ਼ਨ ‘ਚ ਪੁਲਿਸ, ਫ਼ਰੰਟੀਅਰ ਕਾਪਰਸ ਅਤੇ ਅੱਤਵਾਦ ਵਿਰੋਧੀ ਦਸਤੇ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਸਰਫ਼ਰਾਜ਼ ਬੁਗਤੀ ਨੇ ਦੱਸਿਆ ਕਿ ਆਤਮਘਾਤੀ ਹਮਲਾਵਰਾਂ ਨੇ ਟਰੇਨਿੰਗ ਕੈਂਪ ਦੇ ਅੰਦਰ ਦਾਖਲ ਹੋ ਕੇ ਆਪਣੇ ਆਪ ਨੂੰ ਉਡਾ ਲਿਆ। ਜ਼ਿਕਰਯੋਗ ਹੈ ਕਿ ਕੋਇਟਾ ਵਿਚ ਅਗਸਤ ਮਹੀਨੇ ਵਿਚ ਵੀ ਇੱਕ ਹਸਪਤਾਲ ਅਤੇ ਵਕੀਲਾਂ ‘ਤੇ ਹੋਏ ਹਮਲੇ ਵਿਚ 88 ਵਿਅਕਤੀਆਂ ਦੀ ਮੌਤ ਹੋ ਗਈ ਸੀ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …