4.5 C
Toronto
Friday, November 14, 2025
spot_img
Homeਪੰਜਾਬਬਟਾਲਾ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ

ਬਟਾਲਾ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ

kejriwal-1-1-580x350ਮਜੀਠੀਆ ਨੂੰ ਜੇਲ੍ਹ ਭੇਜਣ ਦੀ ਤਾਕਤ ਸਿਰਫ ਆਮ ਆਦਮੀ ਪਾਰਟੀ ‘ਚ
ਬਟਾਲਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਆਪਣੇ ਦੌਰੇ ਦੇ ਤੀਜੇ ਅਤੇ ਅਖੀਰਲੇ ਦਿਨ ਬਟਾਲਾ ਪਹੁੰਚੇ। ਕੇਜਰੀਵਾਲ ਨੇ ਬਟਾਲਾ ‘ਚ ਪਾਰਟੀ ਕਾਰਕੁਨਾਂ, ਆਗੂਆਂ ਅਤੇ ਇੰਡਸਟਰੀ ਨਾਲ ਸਬੰਧਤ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਿਸੇ ਹੋਰ ਪਾਰਟੀ ਕੋਲ ਬਿਕਰਮ ਮਜੀਠੀਆ ਨੂੰ ਜੇਲ੍ਹ ਭੇਜਣ ਦੀ ਤਾਕਤ ਨਹੀਂ ਹੈ ਅਤੇ ਜਦੋਂ 2017 ਵਿਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਮਜੀਠੀਆ ਨੂੰ ਜੇਲ੍ਹ ਭੇਜਣਗੇ। ਉਨ੍ਹਾਂ ਬਟਾਲਾ ਵਿਚ ਪੰਜਾਬ ਦੀ ਉਦਯੋਗਿਕ ਮੁੜ ਉਸਾਰੀ ਲਈ ਵਪਾਰ, ਉਦਯੋਗ ਤੇ ਟਰਾਂਸਪੋਰਟ ਦਾ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਚਲਦਿਆਂ ਸੂਬੇ ਦੀ ਇੰਡਸਟਰੀ ਦੂਜੇ ਸੂਬਿਆਂ ਵਿਚ ਸ਼ਿਫਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜ ਸਾਲਾਂ ਵਿਚ ਟੈਕਸ ਦਰ ਵਿਚ ਬਿਨਾ ਵਾਧਾ ਕੀਤੇ ਇਸ ਨੂੰ ਹਰ ਸਾਲ ਘਟਾਇਆ ਜਾਵੇਗਾ ਅਤੇ ਪੰਜ ਸਾਲਾਂ ਬਾਅਦ ਇਹ ਹੇਠਲੇ ਪੱਧਰ ‘ਤੇ ਲਿਆਂਦਾ ਜਾਵੇਗਾ।ઠ
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਅੱਜ ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਚਲਦਿਆਂ ਜਿਥੇ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਧੂੰਆਂ ਦੇਣਾ ਬੰਦ ਕਰ ਗਏ ਹਨ, ਉਥੇ ਨਾਲ ਹੀ ਉਦਯੋਗਾਂ ਦੀਆਂ ਚਿਮਨੀਆਂ ਵੀ ਧੂੰਆਂ ਦੇਣਾ ਬੰਦ ਕਰ ਚੁੱਕੀਆਂ ਹਨ। ਇਸ ਮੌਕੇ ਅਕਾਲੀ-ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਨੂੰ ਪੰਜਾਬ ਬਚਾਉਣ ਦੀ ਲੋੜ ਹੈ ਨਾ ਕਿ ਲੰਡਨ, ਪੈਰਿਸ ਜਾਂ ਕੈਲੀਫੋਰਨੀਆ ਦੀ।

RELATED ARTICLES
POPULAR POSTS