Breaking News
Home / ਪੰਜਾਬ / ਗੁਰਦਾਸਪੁਰ ‘ਚ ਜ਼ਿਮਨੀ ਚੋਣ ਲਈ ਪ੍ਰਚਾਰ ਸਿਖਰਾਂ ‘ਤੇ

ਗੁਰਦਾਸਪੁਰ ‘ਚ ਜ਼ਿਮਨੀ ਚੋਣ ਲਈ ਪ੍ਰਚਾਰ ਸਿਖਰਾਂ ‘ਤੇ

ਦਲ ਬਦਲੂ ਦੂਜੀਆਂ ਪਾਰਟੀਆਂ ‘ਚ ਹੋਣ ਲੱਗੇ ਸ਼ਾਮਲ
ਬਟਾਲਾ/ਬਿਊਰੋ ਨਿਊਜ਼
ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ। ਗੁਰਦਾਸਪੁਰ ਵਿਚ ਮੁੱਖ ਮੁਕਾਬਲਾ ਕਾਂਗਰਸ, ਭਾਜਪਾ-ਅਕਾਲੀ ਅਤੇ ‘ਆਪ’ ਵਿਚਕਾਰ ਹੀ ਹੋਣਾ ਹੈ। ਇਸਦੇ ਚੱਲਦਿਆਂ ਦਲ ਬਦਲੂਆਂ ਦੇ ਦੂਜੀਆਂ ਪਾਰਟੀਆਂ ‘ਚ ਜਾਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਅੱਜ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਭਰਾ ਇੰਦਰਜੀਤ ਸਿੰਘ ਰੰਧਾਵਾ ਅਤੇ ਭਤੀਜਾ ਦੀਪਇੰਦਰ ਸਿੰਘ ਰੰਧਾਵਾ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਇੰਦਰਜੀਤ ਰੰਧਾਵਾ ਤੇ ਦੀਪਇੰਦਰ ਰੰਧਾਵਾ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਦੀ ਮੰਗ ਨੂੰ ਲੈ ਕੇ ਕਾਂਗਰਸ ਛੱਡ ਕੇ ‘ਆਪਣਾ ਪੰਜਾਬ ਪਾਰਟੀ’ ਵਿਚ ਸ਼ਾਮਿਲ ਹੋ ਗਏ ਸਨ। ਦੀਪਇੰਦਰ ਰੰਧਾਵਾ ਨੇ ਆਪਣਾ ਪੰਜਾਬ ਪਾਰਟੀ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਅਤੇ ਹੁਣ ਉਨ੍ਹਾਂ ਨੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਚੇਤੇ ਰਹੇ ਕਿ 11 ਅਕਤੂਬਰ ਨੂੰ ਗੁਰਦਾਸਪੁਰ ਵਿਚ ਵੋਟਾਂ ਪੈਣੀਆਂ ਹਨ।

Check Also

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਢੱਡਰੀਆਂ ਵਾਲੇ ਦੀ ਖਿਮਾ ਯਾਚਨਾ ਪ੍ਰਵਾਨ, ਪ੍ਰਚਾਰ ਦੀ ਦਿੱਤੀ ਆਗਿਆ

  ਸਰਨਾ ਤੇ ਸਾਬਕਾ ਜਥੇਦਾਰਾਂ ਸਮੇਤ ਹੋਰ ਕਈ ਸਿੱਖ ਆਗੂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ …