Breaking News
Home / ਪੰਜਾਬ / ਪੰਥ ਰਤਨ ਦੇ ਪਰਿਵਾਰ ਨੇ ਫੜਿਆ ‘ਆਪ’ ਦਾ ਪੱਲਾ

ਪੰਥ ਰਤਨ ਦੇ ਪਰਿਵਾਰ ਨੇ ਫੜਿਆ ‘ਆਪ’ ਦਾ ਪੱਲਾ

Harmel Singh Tohraਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਅਤੇ ਜਵਾਈ ਹਰਮੇਲ ਸਿੰਘ ਨੇ ਅਕਾਲੀ ਦਲ ਛੱਡਿਆ;  ਜਗਮੀਤ ਬਰਾੜ ਨੂੰ ਵੀ ‘ਆਪ’ ਵਿਚ ਮਿਲ ਸਕਦੀ ਹੈ ਢੋਈ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਤੇ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਹਰਮੇਲ ਸਿੰਘ ਟੌਹੜਾ ਆਪਣੇ ਪੁੱਤਰ ਹਰਿੰਦਰਪਾਲ ਸਿੰਘ ਟੌਹੜਾ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ‘ਆਪ’ ਦੇ ਪੰਜਾਬ ਇੰਚਾਰਜ ਸੰਜੈ ਸਿੰਘ, ਸੰਸਦ ਮੈਂਬਰ ਭਗਵੰਤ ਮਾਨ, ਮੈਨੀਫੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ, ઠਸੁਨਾਮ ਤੋਂ ਪਾਰਟੀ ਉਮੀਦਵਾਰ ਅਮਨ ਅਰੋੜਾ, ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਘੁੱਗੀ, ਕਿਸਾਨ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ ਅਤੇ ਪਟਿਆਲਾ ਜ਼ੋਨ ਦੇ ਇੰਚਾਰਜ ਡਾ. ਬਲਬੀਰ ਸਿੰਘ ਦੀ ਹਾਜ਼ਰੀ ਵਿੱਚ ਕੁਲਦੀਪ ਕੌਰ ਤੇ ਹਰਮੇਲ ਸਿੰਘ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ઠਕੁਲਦੀਪ ਕੌਰ ਅਤੇ ਹਰਮੇਲ ਸਿੰਘ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੁਣ ਟਕਸਾਲੀ ਤੇ ਇਮਾਨਦਾਰ ਆਗੂਆਂ ਦੀ ਲੋੜ ਨਹੀਂ ਹੈ। ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਕਿ ਜੇ ਉਨ੍ਹਾਂ ਕੋਲ ਪੈਸੇ ਨਹੀਂ ਹਨ ਤਾਂ ਪਾਰਟੀ ਵਿਚ ਉਨ੍ਹਾਂ ਦੀ ਕੋਈ ਥਾਂ ਨਹੀਂ ਹੈ। ਇਸੇ ਕਾਰਨ ਅਕਾਲੀ ਆਗੂਆਂ ਨੇ ਇਕ ਪੁਲਿਸ ਅਫ਼ਸਰ ਦੇ ਪੁੱਤਰ ਸਤਬੀਰ ਸਿੰਘ ਖੱਟੜਾ ਨੂੰ ਪਿਛਲੀਆਂ ਚੋਣਾਂ ਦੌਰਾਨ ਕੁਲਦੀਪ ਕੌਰ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕਰਕੇ ਉਨ੍ਹਾਂ ਨੂੰ ਹਰਾਇਆ ਸੀ ਅਤੇ ਹੁਣ ਉਨ੍ਹਾਂ ਦੀ ਥਾਂ ਪਟਿਆਲਾ ਦਿਹਾਤੀ ਤੋਂ ਖੱਟੜਾ ਨੂੰ ਪਾਰਟੀ ਦਾ ਇੰਚਾਰਜ ਬਣਾ ਕੇ ਟੌਹੜਾ ਪਰਿਵਾਰ ਨੂੰ ਹਾਸ਼ੀਏ ‘ਤੇ ਧੱਕਿਆ। ਉਹ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੀ ਲੁੱਟ-ਖਸੁੱਟ ਦੀ ਨੀਤੀ ਤੋਂ ਦੁਖੀ ਹੋ ਕੇ ‘ਆਪ’ ਵਿੱਚ ਆਏ ਹਨ।
ਸੰਜੈ ਸਿੰਘ ਨੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਵੱਲੋਂ ਬਿਨਾਂ ਸ਼ਰਤ ‘ਆਪ’ ਵਿੱਚ ਸ਼ਾਮਲ ਕਰਨ ਦੇ ਦਿੱਤੇ ਬਿਆਨ ਦਾ ਸਵਾਗਤ ਕਰਕੇ ਸੰਕੇਤ ਦਿੱਤਾ ਹੈ ਕਿ ਇਸ ਆਗੂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ‘ਆਪ’ ਨੂੰ ਵਿਦੇਸ਼ਾਂ ਤੋਂ ਮਿਲ ਰਹੇ ਫੰਡਾਂ ਸਬੰਧੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਪੜਤਾਲ ਦੌਰਾਨ ਕੁੱਝ ਨਾ ਨਿਕਲਿਆ ਤਾਂ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੀਲੇ ਕਾਰਡ ਬਣਾ ਕੇ ਲੋਕਾਂ ਨੂੰ ਭਿਖਾਰੀ ਬਣਾਉਣ ਦੇ ਰਾਹ ਪਈ ਹੈ ਪਰ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੇ ਬਿਨਾਂ ਪੰਜਾਬ ਦਾ ਕਲਿਆਣ ਸੰਭਵ ਨਹੀਂ ਹੈ।
‘ਆਪ’ ਨੇ ਹੀ ਕਰਵਾਇਆ ਸੀ ਸਟਿੰਗ : ਸ਼ੇਰਗਿੱਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਸਵੀਕਾਰ ਕੀਤਾ ਕਿ ਸਾਬਕਾ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਿਰੁੱਧ ਆਮ ਆਦਮੀ ਪਾਰਟੀ ਨੇ ਹੀ ਸਟਿੰਗ ਅਪਰੇਸ਼ਨ ਕਰਵਾਇਆ ਸੀ।  ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਛੋਟੇਪੁਰ ਪਾਰਟੀ ਲਈ ਚੰਦਾ ਲੈਂਦੇ ਹਨ ਪਰ ਰਸੀਦ ਨਹੀਂ ਦਿੰਦੇ। ਨਾਲ ਹੀ ਸ਼ੇਰਗਿੱਲ ਨੇ ਇਹ ਵੀ ਮੰਨਿਆ ਕਿ ਪੰਜਾਬ ਲਈ ਚੰਦੇ ਦਾ ਬਿਉਰਾ ਪਾਰਟੀ ਦੀ ਵੈਬਸਾਈਟ ‘ਤੇ ਨਹੀਂ। ਇਸ ਦਾ ਕਾਰਨ ਉਨ੍ਹਾਂ ਦੱਸਿਆ ਕਿ ਡਾਟਾ ਕੰਪਾਈਲਡ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਵੈਬਸਾਈਟ ‘ਤੇ ਪਾ ਦਿੱਤਾ ਜਾਵੇਗਾ।  ਛੋਟੇਪੁਰ ਵਲੋਂ ਅਰਵਿੰਦ ਕੇਜਰੀਵਾਲ ‘ਤੇ ਲਾਏ ਗਏ ਦੋਸ਼ਾਂ ‘ਤੇ ਸ਼ੇਰਗਿੱਲ ਨੇ ਉਲਟਾ ਛੋਟੇਪੁਰ ਨੂੰ ਹੀ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਜੇ ਛੋਟੇਪੁਰ ਸੱਚੇ ਸਿੱਖ ਸਨ ਤਾਂ ਉਹਨਾਂ 39 ਦਿਨ ਬਾਅਦ ਮਾਮਲਾ ਕਿਉਂ ਨਾ ਉਠਾਇਆ। ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਵਲੋਂ ਪੰਜਾਬ ਵਿਚ ਹੋਣ ਵਾਲੀਆਂ ਰੈਲੀਆਂ, ਧਰਨਿਆਂ ਤੇ ਪ੍ਰਦਰਸ਼ਨਾਂ ਦੌਰਾਨ ਖਰਚ ਹੋਣ ਵਾਲਾ ਪੈਸਾ ਪਾਰਟੀ ਵਲੋਂ ਦਿੱਤਾ ਜਾਂਦਾ ਹੈ ਤੇ ਇਸ ਦਾ ਛੋਟੇਪੁਰ ਨਾਲ ਕੋਈ ਲੈਣਾ ਦੇਣਾ ਨਹੀਂ। ਦੂਜੇ ਪਾਸੇ ਭਗਵੰਤ ਮਾਨ ‘ਤੇ ਸ਼ਰਾਬ ਪੀਣ ਦੇ ਦੋਸ਼ਾਂ ਬਾਰੇ ਸ਼ੇਰਗਿੱਲ ਨੇ ਕਿਹਾ ਕਿ ਛੋਟੇਪੁਰ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ।

Check Also

ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

95 ਸਾਲਾ ਬਲਬੀਰ ਸਿੰਘ ਲੰਘੀ 8 ਮਈ ਤੋਂ ਹਸਪਤਾਲ ‘ਚ ਸਨ ਭਰਤੀ ਚੰਡੀਗੜ੍ਹ ‘ਚ ਹੋਇਆ …