ਹਾਈਕਮਾਂਡ ਪੰਜਾਬ ਦੇ ਵਲੰਟੀਅਰਾਂ ‘ਤੇ ਵਿਖਾਏ ਭਰੋਸਾ
ਜਲੰਧਰ : ਸੁੱਚਾ ਸਿੰਘ ਛੋਟੇਪੁਰ ਦਾ ਮਾਮਲਾ ਮੰਦਭਾਗਾ ਹੈ, ਜੋ ਦੋਸ਼ ਉਨ੍ਹਾਂ ‘ਤੇ ਲੱਗੇ ਹਨ, ਇਸ ਬਾਰੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਸਾਰੇ ਮਾਮਲੇ ਬਾਰੇ ਜਲਦ ਫੈਸਲਾ ਲਵੇਗੀ। ਪਰ ਸੁੱਚਾ ਸਿੰਘ ਛੋਟੇਪੁਰ ਵਲੋਂ ਇਹ ਕਹਿਣਾ ਕਿ ਅਰਵਿੰਦ ਕੇਜਰੀਵਾਲ ਸਿੱਖ ਵਿਰੋਧੀ ਹਨ, ਇਹ ਬੇਬੁਨਿਆਦ ਹੈ ਕਿਉਂਕਿ ਆਪ ਦੀ ਸਰਕਾਰ ਜਦੋਂ ਪਹਿਲੀ ਵਾਰ ਬਣੀ ਤਾਂ 1984 ਦੇ ਕਤਲੇਆਮ ਦੇ ਮਾਮਲੇ ਵਿਚ ਐਸਆਈਟੀ ਦਾ ਗਠਨ ਕੀਤਾ ਗਿਆ ਅਤੇ ਦੂਜੀ ਵਾਰ ਸਰਕਾਰ ਬਣਨ ‘ਤੇ 5-5 ਲੱਖ ਦਾ ਮੁਆਵਜ਼ਾ ਸਿੱਖ ਕਤਲੇਆਮ ਪੀੜਤਾਂ ਨੂੰ ਦਿੱਤਾ ਗਿਆ। ਜਦਕਿ 30 ਸਾਲ ਦੇ ਅਰਸੇ ਦੌਰਾਨ ਇਸ ‘ਤੇ ਸਿਰਫ ਸਿਆਸਤ ਹੀ ਕੀਤੀ ਗਈ। ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ, ਐਚ ਐਸ ਫੂਲਕਾ ਤੇ ਕੰਵਰ ਸੰਧੂ ਨੇ ਇਸ ਮਾਮਲੇ ਨੂੰ ਜਨਤਕ ਕਰਨ ਤੋਂ ਸੁੱਚਾ ਸਿੰਘ ਛੋਟੇਪੁਰ ਨੂੰ ਰੋਕਿਆ ਸੀ। ਪਰ ਉਸ ਨੂੰ ਇਨ੍ਹਾਂ ਦੋਸ਼ਾਂ ਨਾਲ ਭਾਰੀ ਸੱਟ ਵੱਜੀ ਸੀ, ਇਸ ਲਈ ਉਸ ਨੇ ਜਨਤਕ ਹੋਣ ਦਾ ਫੈਸਲਾ ਲਿਆ। ਸੁੱਚਾ ਸਿੰਘ ਛੋਟੇਪੁਰ ਦੇ ਪੈਸੇ ਲੈ ਕੇ ਟਿਕਟ ਵੰਡਣ ਦੇ ਦੋਸ਼ਾਂ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਦੇ ਵਲੰਟੀਅਰ ਕੁਝ ਸੀਟਾਂ ਦੀ ਵੰਡ ਨੂੰ ਲੈ ਕੇ ਵਿਰੋਧ ਕਰ ਰਹੇ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਲਈ ਵਾਪਸ
ਪੰਜਾਬ ਦੀਆਂ ਮੰਡੀਆਂ ’ਚ ਮੰਗਲਵਾਰ ਤੋਂ ਝੋਨੇ ਦੀ ਖਰੀਦ ਹੋ ਜਾਵੇਗੀ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : …