ਬਰੈਂਪਟਨ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਜਿਹੜੀ ਕਿ ਬਰੈਂਪਟਨ ਦੀ ਇੱਕ ਵਿਲੱਖਣ ਸੀਨੀਅਰਜ਼ ਕਲੱਬ ਹੈ ਦੀ ਚੋਣ ਕਲੱਬ ਦੀ ਜਨਰਲ ਬਾਡੀ ਮੀਟਿੰਗ ਵਿੱਚ ਪਿਛਲੇ ਦਿਨੀ ਹੋਈ। ਇਹ ਕਲੱਬ ਪਿਛਲੇ ਕਈ ਸਾਲਾਂ ਤੋਂ ਸੀਨੀਅਰਜ਼ ਦੇ ਮਨੋਰੰਜਨ, ਟੂਰਾਂ ਆਦਿ ਲਈ ਪਰਬੰਧ ਦੇ ਨਾਲ ਨਾਲ ਇਸ ਦੇ ਕੁੱਝ ਮੈਂਬਰ ਬੱਸਾਂ ਲਈ ਰਿਆਇਤੀ ਕਾਰਡ ਬਣਾਉਣ, ਪਾਸਪੋਰਟ ਅਤੇ ਪੀ ਆਰ ਕਾਰਡ ਨਵਿਆਉਣ, ਪੈਨਸ਼ਨ ਫਾਰਮ ਭਰਨ , ਅੰਗਰੇਜੀ ਨਾ ਜਾਣਨ ਵਾਲਿਆਂ ਨਾਲ ਡਾਕਟਰਾਂ ਜਾਂ ਹੋਰ ਦਫਤਰਾਂ ਵਿੱਚ ਸਹਾਇਤਾ ਕਰਦੇ ਹਨ। ਇਸ ਕਲੱਬ ਦੀ ਆਪਣੀ ਲਾਇਬਰੇਰੀ ਹੈ ਜਿਸ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਬਹੁਤ ਸਾਰੀਆਂ ਕਿਤਾਬਾਂ ਹਨ। ਇਸ ਦੇ ਮੈਂਬਰਾਂ ਵਿੱਚ ਸੇਵਾ ਭਾਵਨਾ ਵਾਲੇ ਬਹੁਤ ਸਾਰੇ ਵਿਅਕਤੀ ਸ਼ਾਮਲ ਹਨ। ਇਸ ਕਲੱਬ ਦੇ ਪਰਮਜੀਤ ਬੜਿੰਗ ਨੇ ਬਰੈਂਪਟਨ ਦੇ ਸੀਨੀਅਰਜ਼ ਕਲੱਬਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਸਾਂਝੀ ਸੰਸਥਾ ‘ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ’ ਬਣਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਲੱਗਪੱਗ 30 ਕਲੱਬਾਂ ਦੀ ਨੁਮਾਇੰਦਗੀ ਕਰਦੀ ਇਸ ਸੰਸਥਾ ਦੇ ਉਹ ਪਰਧਾਨ ਹਨ। ਇਸ ਕਲੱਬ ਦੇ ਮੈਂਬਰਾਂ ਦੀ ਸੋਚ ਅਨੁਸਾਰ ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਵਾਲੰਟੀਅਰ ਦੇ ਤੌਰ ਤੇ ਸੀਨੀਅਰਜ਼ ਨੂੰ ਕੰਪਿਊਟਰ ਦੀ ਲੌੜੀਂਦੀ ਸਿਖਲਾਈ ਪਿਛਲੇ ਸਾਲ ਤੋਂ ਦੇ ਰਿਹਾ ਹੈ। ਇਸ ਕਲੱਬ ਦੇ ਬਹੁਤ ਸਾਰੇ ਵਾਲੰਟੀਅਰ ਹਰ ਸ਼ਨੀਵਾਰ ਪਾਰਕਾਂ ਅਤੇ ਨੇਬਰਹੁੱਡ ਦੀ ਸਫਾਈ ਕਰਦੇ ਹਨ।
ਇਸ ਚੋਣ ਸਮੇਂ ਰੈੱਡ ਵਿੱਲੋ ਕਲੱਬ ਦੇ ਲੱਗਪੱਗ 200 ਮੈਂਬਰਾਂ ਤੋਂ ਬਿਨਾਂ ਸਿਟੀ ਕਾਉਂਸਲਰ ਪੈਟ ਫੋਰਟੀਨੀ, ਸਕੂਲ ਟਰੱਸਟੀ ਹਰਕੀਰਤ ਸਿੰਘ ਅਤੇ ਗੁਆਂਢੀ ਕਲੱਬਾਂ ਦੇ ਪਰਧਾਨ ਹਾਜ਼ਰ ਸਨ। ਹਰਦਿਆਲ ਸਿੰਘ ਮਿਨਹਾਸ, ਬਲਦੇਵ ਰਹਿਪਾ ਅਤੇ ਜੰਗੀਰ ਸਿੰਘ ਸੈਂਭੀ ਤੇ ਅਧਾਰਤ ਚੋਣ ਕਮੇਟੀ ਨੇ ਚੋਣ ਦੀ ਕਾਰਵਾਈ ਸ਼ੁਰੂ ਕੀਤੀ। ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਗੁਰਨਾਮ ਸਿੰਘ ਗਿੱਲ ਪਰਧਾਨ, ਅਮਰਜੀਤ ਸਿੰਘ ਮੀਤ-ਪਰਧਾਨ, ਪ੍ਰੋ: ਬਲਵੰਤ ਸਿੰਘ ਖਜ਼ਾਨਚੀ, ਹਰਜੀਤ ਸਿੰਘ ਬੇਦੀ ਸਕੱਤਰ ਅਤੇ ਬੀਬੀ ਮਹਿੰਦਰ ਕੌਰ ਪੱਡਾ ਸਹਾਇਕ ਸਕੱਤਰ ਚੁਣੇ ਗਏ। ਇਹਨਾਂ ਤੋਂ ਬਿਨਾਂ ਸ਼ਿਵਦੇਵ ਸਿੰਘ ਰਾਏ, ਹਿੰਮਤ ਸਿੰਘ ਲੱਛਰ, ਬਲਵੰਤ ਸਿੰਘ ਕਲੇਰ, ਬਲਦੇਵ ਸਿੰਘ ਰਹਿਪਾ, ਪਰਮਜੀਤ ਬੜਿੰਗ, ਜੋਗੰਦਰ ਸਿੰਘ ਪੱਡਾ, ਬੀਬੀ ਬਲਜੀਤ ਗਰੇਵਾਲ, ਬਲਜੀਤ ਸੇਖੋਂ,ਨਿਰਮਲਾ ਦੇਵੀ ਅਤੇ ਇੰਦਰਜੀਤ ਗਿੱਲ ਡਾਇਰੈਕਟਰ ਬਣੇ। ਸਮੁੱਚੀ ਟੀਮ ਨੇ ਕਲੱਬ ਦੀਆਂ ਜਿੰਮੇਵਾਰੀਆ ਸੁਹਿਰਦਤਾ ਨਾਲ ਨਿਭਾਉਣ ਅਤੇ ਉਦੇਸ਼ਾਂ ਦੀ ਪੂਰਤੀ ਦਾ ਹਲਫ ਲਿਆ। ਕਲੱਬ ਦੀ ਕਾਰਜਕੁਸ਼ਲਤਾ ਵਧਾਉਣ ਲਈ ਵੱਖ ਵੱਖ ਕਮੇਟੀਆਂ ਦੀ ਸਥਾਪਨਾ ਕੀਤੀ ਗਈ। ਸੀਨੀਅਰਜ਼ ਦੀ ਪੀ ਆਰ, ਪਾਸਪੋਰਟ ਰੀਨਿਊ, ਪੈਨਸ਼ਨ ਫਾਰਮ ਭਰਨ ਆਦਿ ਲਈ ਪ੍ਰੋ; ਬਲਵੰਤ ਸਿੰਘ, ਹਰਜੀਤ ਬੇਦੀ ਅਤੇ ਅਮਰਜੀਤ ਸਿੰਘ ਅਤੇ ਅੰਗਰੇਜੀ ਨਾ ਜਾਣਨ ਵਾਲਿਆਂ ਦੀ ਸਹਾਇਤਾ ਲਈ ਪ੍ਰੋ: ਬਲਵੰਤ ਸਿੰਘ, ਪਰਮਜੀਤ ਬੜਿੰਗ ਅਤੇ ਜੋਗਿੰਦਰ ਪੱਡਾ, ਟੂਰ ਕਮੇਟੀ ਪ੍ਰੋ:ਬਲਵੰਤ ਸਿੰਘ, ਅਮਰਜੀਤ ਸਿੰਘ, ਹਰਜੀਤ ਬੇਦੀ, ਬਲਜੀਤ ਗਰੇਵਾਲ, ਮਹਿੰਦਰ ਪੱਡਾ, ਸਵਾਗਤੀ ਕਮੇਟੀ ਹਿੰਮਤ ਸਿੱਘ ਲੱਛੜ, ਬਲਵੰਤ ਕਲੇਰ, ਸਪੋਰਟਸ ਕਮੇਟੀ ਕੁਲਵੰਤ ਕੰਗ, ਮਾਸਟਰ ਕੁਲਵੰਤ, ਬੇਅੰਤ ਹਾਂਸ, ਕਿਰਪਾਲ ਬੇਦੀ, ਸੁਰਿੰਦਰ ਕੌਰ, ਨਿਰਮਲਾ ਅਤੇ ਇੰਦਰਜੀਤ ਗਿੱਲ ਹੋਣਗੇ। ਕਲੱਬ ਨੇ ਆਪਣੇ ਵਿਸ਼ੇਸ਼ ਸਲਾਹਕਾਰਾਂ ਵਿੱਚ ਐਸ ਐਚ ਮਿਨਹਾਸ, ਅਮਰੀਕ ਸਿੰਘ ਗਰਚਾ, ਅਮਰ ਸਿੰਘ ਸੈਣੀ ਅਤੇ ਨਰਿੰਦਰ ਕੰਬੋਜ ਅਤੇ ਗੁਰਦਰਸ਼ਨ ਢਿੱਲੋਂ ਹਨ। ਇਸ ਤੋਂ ਬਿਨਾਂ ਕਲੱਬ ਦੇ ਬਾਕੀ ਸਾਰੇ ਮੈਂਬਰ ਕਲੱਬ ਦੀ ਬਿਹਤਰੀ ਲਈ ਆਪਣਾ ਹਿੱਸਾ ਪਾਉਣਗੇ। ਇਸ ਤੋਂ ਬਿਨਾਂ ਸਰਬਸੰਮਤੀ ਨਾਲ ਸੰਵਿਧਾਨ ਵਿੱਚ ਕੁੱਝ ਜਰੂਰੀ ਸੋਧਾਂ ਕੀਤੀਆਂ ਗਈਆਂ। ਜਲਦੀ ਹੀ ਕਲੱਬ ਦੇ ਸਮੂਹ ਮੈਂਬਰਾਂ ਦੀ ਇੱਛਾ ਅਨੁਸਾਰ ਟੂਰ ਅਤੇ ਹੋਰ ਪ੍ਰੋਗਰਾਮ ਉਲੀਕੇ ਜਾਣਗੇ। ਚੋਣ ਦਾ ਸਾਰਾ ਪਰੋਗਰਾਮ ਭਰਵੀਂ ਹਾਜ਼ਰੀ ਵਿੱਚ ਨੇਪਰੇ ਚੜ੍ਹਿਆ। ਪਰੋਗਰਾਮ ਦੇ ਅੰਤ ਤੇ ਨਵੇਂ ਚੁਣੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੀ ਟੀਮ ਮੈਂਬਰਾ ਦੇ ਪਰਗਟਾਏ ਭਰੋਸੇ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਪਰੋਗਰਾਮ ਦੀ ਫੋਟੋਗਰਾਫੀ ‘ਸਰੋਕਾਰਾਂ ਦੀ ਆਵਾਜ਼’ ਦੇ ਦਵਿੰਦਰ ਤੂਰ ਅਤੇ ਹਰਬੰਸ ਸਿੰਘ ਵਲੋਂ ਕੀਤੀ ਗਈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …