Home / ਪੰਜਾਬ / ਦਿੱਲੀ ਧਰਨੇ ਵਿਚ ਗਏ ਦੋ ਕਿਸਾਨਾਂ ਦੀ ਮੌਤ

ਦਿੱਲੀ ਧਰਨੇ ਵਿਚ ਗਏ ਦੋ ਕਿਸਾਨਾਂ ਦੀ ਮੌਤ

ਇਕ ਕਿਸਾਨ ਮਾਨਸਾ ਅਤੇ ਦੂਜਾ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ
ਮਾਨਸਾ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਵਾਲੇ ਦੋ ਕਿਸਾਨਾਂ ਦੀ ਵੱਖੋ-ਵੱਖਰੀਆਂ ਘਟਨਾਵਾਂ ਵਿਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਮਾਨਸਾ ਦੇ ਕਿਸਾਨ ਗੁਰਜੰਟ ਸਿੰਘ (58) ਪਿੰਡ ਬੱਛੋਆਣਾ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਕਿਸਾਨ ਦੀ ਬੀਤੀ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਵਾਪਸ ਆਉਣ ਸਮੇਂ ਵਾਪਰੇ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਿਸਾਨ ਗੁਰਜੰਟ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਵਰਕਰ ਵਜੋਂ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇੱਕ ਧੀ ਛੱਡ ਗਿਆ ਹੈ। ਇਸੇ ਦੌਰਾਨ ਦਿੱਲੀ ਵਿੱਚ ਕਿਸਾਨ ਮੋਰਚੇ ਵਿਚ ਗਏ ਇੱਕ ਨੌਜਵਾਨ ਕਿਸਾਨ ਦੀ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਵਾਪਸ ਆਉਣ ਸਮੇਂ ਵਾਪਰੇ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਿੱਲੀ ਕਿਸਾਨ ਮੋਰਚੇ ਵਿੱਚ ਲੁਧਿਆਣਾ ਦੇ ਪਿੰਡ ਝੱਮਟ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਅਨੁਸਾਰ 27 ਨਵੰਬਰ ਨੂੰ 2 ਮੋਟਰਸਾਈਕਲਾਂ ‘ਤੇ ਸਵਾਰ 4 ਨੌਜਵਾਨ ਦਿੱਲੀ ਕਿਸਾਨ ਮੋਰਚੇ ਵਿੱਚ ਗਏ ਸਨ। ਘਰੇਲੂ ਰੁਝੇਵਿਆਂ ਕਾਰਨ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਮੋਟਰਸਾਈਕਲ ‘ਤੇ ਘਰ ਵਾਪਸ ਆ ਰਹੇ ਬਲਜਿੰਦਰ ਸਿੰਘ ਗੋਲੂ (31) ਵਾਸੀ ਪਿੰਡ ਝੰਮਟ, ਲੁਧਿਆਣਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।
‘ਆਪ’ ਨੇ ਕਿਸਾਨੀ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਜਨਕ ਰਾਜ ਦੇ ਪਰਿਵਾਰ ਲਈ ਇਕੱਠੇ ਕੀਤੇ 10 ਲੱਖ ਰੁਪਏ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪਹਿਲਕਦਮੀ ਕਰਦੇ ਹੋਏ ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਜਨਕ ਰਾਜ ਦੇ ਪਰਿਵਾਰ ਦੀ ਮੱਦਦ ਲਈ ਕਦਮ ਚੁੱਕਿਆ ਹੈ। ਪਿਛਲੇ ਦਿਨੀਂ ਟਿਕਰੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਕਾਰ ਨੂੰ ਅੱਗ ਲੱਗ ਜਾਣ ਕਾਰਨ ਟਰੈਕਟਰ ਮਕੈਨਿਕ ਜਨਕ ਰਾਜ ਵਾਸੀ ਧਨੌਲਾ ਦੀ ਜਾਨ ਚਲੇ ਗਈ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਸੋਸ਼ਲ ਮੀਡੀਆ ਉੱਤੇ ਫ਼ੰਡ ਇਕੱਠਾ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ 72 ਘੰਟਿਆਂ ਅੰਦਰ ਹੀ 10 ਲੱਖ ਰੁਪਏ ਇਕੱਠੇ ਹੋ ਗਏ।
ਪੰਜਾਬ ਦੇ ਪਿੰਡਾਂ ‘ਚੋਂ ਵਾਰੀਆਂ ਬੰਨ੍ਹ ਕੇ ਦਿੱਲੀ ਜਾਣ ਲੱਗੇ ਕਿਸਾਨ
ਸਿੰਘੂ ਸਰਹੱਦ ‘ਤੇ ਕਿਸਾਨੀ ਅੰਦੋਲਨ ਦੌਰਾਨ ਚੱਲ ਰਿਹਾ ਪਕੌੜਿਆਂ ਦਾ ਲੰਗਰ
ਜਲੰਧਰ : ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਦਾ ਰਾਹ ਮੱਲੀ ਬੈਠੇ ਕਿਸਾਨਾਂ ਨੇ ਲਾਠੀਆਂ ਤੇ ਪਾਣੀ ਦੀਆਂ ਬੁਛਾੜਾਂ ਖਾਣ ਦੇ ਬਾਵਜੂਦ ਉੱਥੇ ਜਸ਼ਨ ਦਾ ਮਾਹੌਲ ਬਣਾਇਆ ਹੋਇਆ ਹੈ। ਭਾਵੇਂ ਨੌਜਵਾਨਾਂ ਦੇ ਹੱਥਾਂ ਵਿੱਚ ਝੰਡਿਆਂ ਦਾ ਰੰਗ ਰੋਸ ਵਜੋਂ ਕਾਲਾ ਵੀ ਹੈ ਪਰ ਉਨ੍ਹਾਂ ਦੇ ਚਿਹਰਿਆਂ ਦਾ ਨੂਰ ਉਨ੍ਹਾਂ ਦੇ ਜੇਤੂ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ। ਅੰਦੋਲਨ ਵਿੱਚ ਭਾਵੇਂ ਕੇਂਦਰੀ ਹਕੂਮਤ ਵਿਰੁੱਧ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਹਨ ਪਰ ਸੜਕ ‘ਤੇ ਹੀ ਬਣ ਰਹੇ ਲੱਡੂ, ਜਲੇਬੀਆਂ, ਪਕੌੜੇ, ਗਜਰੇਲਾ, ਪਿੰਨੀਆਂ ਤੇ ਖੋਆ ਕਿਸੇ ਵੱਡੇ ਵਿਆਹ ਦਾ ਭੁਲੇਖਾ ਪਾ ਰਹੇ ਹਨ। ਪੰਜਾਬ ਸਮੇਤ ਬਾਹਰਲੇ ਸੂਬਿਆਂ ਦੇ ਕਿਰਤੀ ਬੜੇ ਚਾਅ, ਉਤਸ਼ਾਹ ਤੇ ਜੋਸ਼ ਨਾਲ ਸੇਵਾ ਕਰ ਰਹੇ ਹਨ। ਪਿੰਡਾਂ ਵਿੱਚੋਂ ਲੋਕ ਵਾਰੀਆਂ ਬੰਨ੍ਹ ਕੇ ਦਿੱਲੀ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਪੰਜਾਬੀਆਂ ਵੱਲੋਂ ਵਿੱਢੇ ਇਸ ਘੋਲ ਵਿੱਚ ਹਰਿਆਣਾ ਦੇ ਕਿਸਾਨ ਤੇ ਖ਼ਾਸ ਕਰਕੇ ਉੱਥੋਂ ਦੇ ਨੌਜਵਾਨ ਆਪਣੇ ਪਿੰਡਾਂ ‘ਚੋਂ ਦੁੱਧ ਤੇ ਸਬਜ਼ੀਆਂ ਲੰਗਰ ਲਈ ਢੋਅ ਰਹੇ ਹਨ।
ਅਮਰਜੀਤ ਸੰਦੋਆ ਮੁੜ ਆਮ ਆਦਮੀ ਪਾਰਟੀ ‘ਚ ਸ਼ਾਮਲ
ਰੂਪਨਗਰ : ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਿਛਲੇ ਸਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਹੁਣ ਸੰਦੋਆ ਨੇ ਫਿਰ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ।
ਸੰਦੋਆ ਕਿਸਾਨ ਅੰਦੋਲਨ ਦੌਰਾਨ ਦਿੱਲੀ ਗਏ ਸਨ ਅਤੇ ਉਥੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸੰਦੋਆ 2017 ਵਿੱਚ ਰੂਪਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ ਸਨ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਸੰਦੋਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣਾ ਉਨ੍ਹਾਂ ਦੀ ਵੱਡੀ ਭੁੱਲ ਸੀ, ਹੁਣ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੈ। ਸੰਦੋਆ ਨੇ ਕਿਹਾ ਕਿ ਉਹ ਇਕ ਆਮ ਵਲੰਟੀਅਰ ਬਣ ਕੇ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਨਗੇ।

Check Also

ਕਿਸਾਨੀ ਅੰਦੋਲਨ ਦੇ ਹੱਕ ‘ਚ ਆਏ ਧਰਮਵੀਰ ਗਾਂਧੀ

ਬੋਲੇ, ਜੇ ਕਿਸਾਨ ਖਾਲਿਸਤਾਨੀ ਤਾਂ ਮੈਂ ਵੀ ਹਾਂ ਖਾਲਿਸਤਾਨੀ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਤੋਂ ਸਾਬਕਾ …