6.4 C
Toronto
Friday, October 17, 2025
spot_img
Homeਪੰਜਾਬਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੀ ਵੱਡੀ ਰਾਹਤ

ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਦਿੱਤੀ ਵੱਡੀ ਰਾਹਤ

ਹੁਣ ਸਕੂਲ ਰਿਕਾਰਡ ਹੀ ਹੋਵੇਗਾ ਉਮਰ ਦਾ ਪ੍ਰਮਾਣ ਪੱਤਰ, ਜਨਮ ਸਰਟੀਫਿਕੇਟ ਦੀ ਸ਼ਰਤ ਨੂੰ ਕੀਤਾ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਖਿਡਾਰੀਆਂ ਦਾ ਉਮਰ ਪ੍ਰਮਾਣ ਪੱਤਰ ਹੁਣ ਸਕੂਲ ਰਿਕਾਰਡ ਨੂੰ ਹੀ ਮੰਨਿਆ ਜਾਵੇਗਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਖਿਡਾਰੀਆਂ ਦੀ ਸਹੀ ਉਮਰ ਨਾਲ ਸਬੰਧਤ ਵਿਵਾਦ ਨੂੰ ਖਤਮ ਕਰਦੇ ਹੋਏ ਅੱਜ ਜਨਮ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਸਕੂਲ ਰਿਕਾਰਡ ਦੇ ਆਧਾਰ ’ਤੇ ਦਰਜ ਉਮਰ ਨੂੰ ਹੀ ਸਹੀ ਮੰਨਿਆ ਜਾਵੇਗਾ। ਖੇਡਾਂ ਦੌਰਾਨ ਉਮਰ ਨੂੰ ਲੈ ਕੇ ਹੋਣ ਵਾਲੇ ਵਿਵਾਦ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਖੇਡਾਂ ਦੌਰਾਨ ਅਕਸਰ ਵਿਵਾਦ ਰਹਿੰਦਾ ਸੀ ਕਿ ਜ਼ਿਆਦਾ ਉਮਰ ਦੇ ਬੱਚੇ ਘੱਟ ਉਮਰ ਦੇ ਬੱਚਿਆਂ ਨਾਲ ਖੇਡ ਰਹੇ ਹੁੰਦੇ ਹਨ, ਜਿਸ ਦੇ ਚਲਦਿਆਂ ਕਈ ਵਾਰ ਵਿਵਾਦ ਵੀ ਖੜ੍ਹਾ ਹੋ ਜਾਂਦਾ ਸੀ। ਖੇਡਾਂ ਦੌਰਾਨ ਅਕਸਰ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਸਨ ਜਿਨ੍ਹਾਂ ਵਿਚ ਖਿਡਾਰੀ ਆਪਣੀ ਅਸਲੀ ਉਮਰ ਲੁਕਾ ਲੈਂਦੇ ਸਨ। ਜ਼ਿਆਦਾ ਉਮਰ ਦੇ ਖਿਡਾਰੀ ਆਪਣੀ ਉਮਰ ਘੱਟ ਦਿਖਾਉਂਦੇ ਸਨ ਅਤੇ 20-22 ਸਾਲ ਦੇ ਹੋਣ ਦੇ ਬਾਵਜੂਦ 19 ਸਾਲ ਉਮਰ ਦੇ ਖਿਡਾਰੀਆਂ ਨਾਲ ਖੇਡ ਰਹੇ ਹੁੰਦੇ ਹਨ। ਅਜਿਹੀਆਂ ਗੜਬੜੀਆਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ।

 

RELATED ARTICLES
POPULAR POSTS