-11.8 C
Toronto
Wednesday, January 21, 2026
spot_img
Homeਦੁਨੀਆਦੁਨੀਆ ਦੀ ਅਬਾਦੀ 8 ਅਰਬ ਨੂੰ ਟੱਪੀ

ਦੁਨੀਆ ਦੀ ਅਬਾਦੀ 8 ਅਰਬ ਨੂੰ ਟੱਪੀ

ਅਬਾਦੀ ਮਾਮਲੇ ’ਚ ਭਾਰਤ ਅਗਲੇ ਸਾਲ ਚੀਨ ਨੂੰ ਪਛਾੜ ਦੇ ਬਣੇਗ ਨੰਬਰ ਵੰਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਅੱਜ ਮੰਗਲਵਾਰ ਨੂੰ ਜਿਸ ਤਰ੍ਹਾਂ ਹੀ ਦੁਪਹਿਰ ਦੇ 1 ਵਜ 30 ਮਿੰਟ ਹੋਏ ਤਾਂ ਦੁਨੀਆ ਦੀ ਅਬਾਦੀ 8 ਅਰਬ ਹੋ ਗਈ। ਜਨਸੰਖਿਆ ’ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਵੀ ਅਨੁਮਾਨ ਲਗਾਇਆ ਗਿਆ ਸੀ ਕਿ 15 ਨਵੰਬਰ 2022 ਨੂੰ ਦੁਨੀਆ ਦੀ ਅਬਾਦੀ 800 ਕਰੋੜ ਹੋ ਯਾਨੀ 8 ਅਰਬ ਜਾਵੇਗੀ। ਜਨਸੰਖਿਆ ਵਾਧੇ ਦੇ ਇਸ ਅੰਕੜੇ ਦੀ ਖਾਸ ਗੱਲ ਇਹ ਹੈ ਕਿ ਦੁਨੀਆ ਦੀ ਅਬਾਦੀ ’ਚ 200 ਕਰੋੜ ਦਾ ਵਾਧਾ ਪਿਛਲੇ 24 ਸਾਲਾਂ ’ਚ ਹੋਇਆ ਹੈ। 1998 ’ਚ ਦੁਨੀਆ ਦੀ ਅਬਾਦੀ 600 ਕਰੋੜ ਸੀ ਜੋ 2010 ’ਚ ਵਧ ਕੇ 700 ਕਰੋੜ ਹੋ ਗਈ ਅਤੇ ਅਗਲੇ 12 ਸਾਲ ਯਾਨੀ 2022 ਤੱਕ ਅਬਾਦੀ ’ਚ ਫਿਰ 100 ਕਰੋੜ ਦਾ ਵਾਧਾ ਹੋਇਆ ਅਤੇ 15 ਨਵੰਬਰ 2022 ਨੂੰ ਦੁਨੀਆ ’ਚ 800 ਕਰੋੜਵੇਂ ਬੱਚੇ ਦਾ ਜਨਮ ਹੋਇਆ। 800 ਕਰੋੜਵੇਂ ਬੱਚੇ ਦਾ ਜਨਮ ਭਾਰਤ, ਚੀਨ, ਅਮਰੀਕਾ ਜਾਂ ਬਿ੍ਰਟੇਨ ਵਿਚ ਨਹੀਂ ਹੋਇਆ ਬਲਕਿ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨੀਲਾ ’ਚ ਜਨਮ ਲੈਣ ਵਾਲੀ ਇਹ ਦੁਨੀਆਂ ਦੀ 800 ਕਰੋੜਵੀਂ ਯਾਨੀ 8 ਅਰਬਵੀਂ ਬੱਚੀ ਹੈ। ਨਵਜੰਮੇ ਬੱਚੇ ਦਾ ਨਾਂ ਵਿਨਿਸ ਮਬਨਸਾਗ ਰੱਖਿਆ ਗਿਆ ਹੈ ਅਤੇ ਉਸਦੀ ਮਾਂ ਮਾਰੀਆ ਮਾਰਗਰੇਟ ਵਿਲੋਰੈਂਟ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਮੇਰੀ ਧੀ ਨੂੰ ਦੁਨੀਆ ਦਾ 8 ਅਰਬਵਾਂ ਬੱਚਿਆ ਮੰਨਿਆ ਗਿਆ ਹੈ ਅਤੇ ਮੇਰੇ ਲਈ ਇਹ ਇਕ ਅਸ਼ੀਰਵਾਦ ਸਮਾਨ ਹੈ। ਉਧਰ ਇਕ ਅਨੁਮਾਨ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਭਾਰਤ ਅਗਲੇ ਸਾਲ ਦੁਨੀਆ ਦੇ ਸਭ ਤੋਂ ਵੱਧ ਅਬਾਦੀ ਵਾਲੇ ਦੇਸ਼ ਚੀਨ ਨੂੰ ਪਛਾੜ ਕੇ ਦੁਨੀਆ ਦਾ ਨੰਬਰ ਵੰਨ ਅਬਾਦੀ ਵਾਲਾ ਦੇਸ਼ ਬਣ ਸਕਦਾ ਹੈ।

RELATED ARTICLES
POPULAR POSTS