ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਸੈਨ ਡਿਆਗੋ ਦੀ 2012 ਦੀ ਮੇਅਰ ਦੀ ਚੋਣ ਵਿਚ ਉਮੀਦਵਾਰਾਂ ਲਈ ਗੈਰ-ਕਾਨੂੰਨੀ ਤਰੀਕੇ ਨਾਲ 6,00,000 ਡਾਲਰ ਦਾ ਫੰਡ ਇਕੱਠਾ ਕਰਨ ਲਈ ਚਲਾਈ ਗਈ ਇਕ ਸਕੀਮ ਵਿਚ ਸ਼ਾਮਿਲ ਹੋਣ ਵਾਲੇ ਭਾਰਤੀ ਅਮਰੀਕੀ-ਸਿਆਸੀ ਸਲਾਹਕਾਰ ਨੂੰ 15 ਮਹੀਨੇ ਦੀ ਜੇਲ੍ਹ ਅਤੇ 10,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਨੈਪਰਵਿਲੇ ਇਲੀਨੋਇਸ ਦੇ ਰਹਿਣ ਵਾਲੇ ਇਲੈਕਸ਼ਨਮਾਲ ਟੈਕਨਾਲੋਜੀਸ ਦੀ ਸਾਬਕਾ ਸੀ.ਈ.ਏ. ਰਵਨੀਤ ਸਿੰਘ ਨੂੰ 12 ਅਕਤੂਬਰ ਨੂੰ ਜੇਲ੍ਹ ਵਿਚ ਪਹੁੰਚਣ ਦਾ ਹੁਕਮ ਦਿੱਤਾ ਗਿਆ ਹੈ। ਪਿਛਲੇ ਸਾਲ ਇਕ ਜਿਊਰੀ ਨੇ ਰਵਨੀਤ ਅਤੇ ਮੈਕਸੀਕਨ ਨਾਗਰਿਕ ਜੋਸ ਸੁਸੁਮੋ ਅਜਾਨੋ ਸਟਸੂਰਾ ਅਤੇ ਅਜਾਨੋ ਦੇ ਪੁੱਤਰ ਐਡਵਰਡ ਸੁਸੁਮੋ ਨੂੰ ਮੇਅਰ ਦੀ ਚੋਣ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਫੰਡ ਇਕੱਠਾ ਕਰਨ ਦਾ ਦੋਸ਼ੀ ਠਹਿਰਾਇਆ ਸੀ। ਦੱਸਣਯੋਗ ਹੈ ਕਿ 2012 ਦੀ ਸੈਨ ਡਿਆਗੋ ਦੀ ਮੇਅਰ ਦੀ ਚੋਣ ਵਿਚ ਉਸ ਸਮੇਂ ਦੇ ਜ਼ਿਲ੍ਹਾ ਅਟਾਰਨੀ ਬੋਨੀ ਡੁਮਾਨਿਸ ਰਿਪਬਲਿਕਨ ਅਤੇ ਡੈਮੋਕਰੈਟ ਬੋਬ ਫਿਲਨਰ ਮੇਅਰ ਦੀ ਦੌੜ ਵਿਚ ਸ਼ਾਮਿਲ ਸਨ। ਇਸਤਗਾਸਾ ਧਿਰ ਦਾ ਕਹਿਣਾ ਸੀ ਕਿ ਅਜਾਨੋ ਸਿਆਸੀ ਪ੍ਰਭਾਵ ਖਰੀਦਣ ਦੀ ਕੋਸ਼ਿਸ਼ ਵਿਚ ਸੀ ਤੇ ਫਿਲਨਰ ਚੋਣ ਜਿੱਤ ਗਿਆ, ਪਰ ਸ਼ਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ 9 ਮਹੀਨਿਆਂ ਵਿਚ ਅਸਤੀਫਾ ਦੇ ਗਿਆ ਸੀ।
Check Also
ਪੋਪ ਵੱਲੋਂ ਏਕਤਾ ਲਈ ਕੰਮ ਕਰਨ ਦਾ ਅਹਿਦ
ਕੈਥੋਲਿਕ ਚਰਚ ਨੂੰ ਦੁਨੀਆ ‘ਚ ਸ਼ਾਂਤੀ ਦਾ ਪ੍ਰਤੀਕ ਬਣਾਉਣ ਦਾ ਦਿੱਤਾ ਸੱਦਾ ਵੈਟੀਕਨ ਸਿਟੀ/ਬਿਊਰੋ ਨਿਊਜ਼ …