Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਅਸਥੀਆਂ ਜਲ-ਪ੍ਰਵਾਹ ਕਰਨ ਵਾਲੇ ਸਥਾਨਾਂ ‘ਤੇ ਸਹੂਲਤਾਂ ਦੀ ਕੀਤੀ ਮੰਗ

ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਅਸਥੀਆਂ ਜਲ-ਪ੍ਰਵਾਹ ਕਰਨ ਵਾਲੇ ਸਥਾਨਾਂ ‘ਤੇ ਸਹੂਲਤਾਂ ਦੀ ਕੀਤੀ ਮੰਗ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ਪਿਛਲੇ ਵੀਕ -ਐਂਡ ਤੇ ਜਦ ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿਨ ਬਰੌਂਟੇ- ਕਰੀਕ ਪਰੋਵਿੰਸ਼ਲ ਪਾਰਕ ਓਕਵਿਲ ਜਿੱਥੇ ਕਿ ਓਨਟਾਰੀਓ ਸਰਕਾਰ ਵਲੋਂ ਅਸਥੀਆਂ ਜਲ-ਪ੍ਰਵਾਹ ਕਰਨ ਲਈ ਸਥਾਨ ਨਿਸ਼ਚਤ ਕੀਤਾ ਗਿਆ ਹੈ ਵਿੱਚ ਆਏ ਤਾਂ ਐਸੋਸ਼ੀਏਸ਼ਨ ਦੇ ਨੁਮਾਇੰਦੇ ਪਰਮਜੀਤ ਬੜਿੰਗ, ਨਿਰਮਲ ਸੰਧੂ ਅਤੇ ਪ੍ਰੋ: ਨਿਰਮਲ ਧਾਰਨੀ ਉਹਨਾਂ ਨੂੰ ਮਿਲੇ। ਉਹਨਾਂ ਇਹ ਸਥਾਨ ਅਸਥੀਆਂ ਦੇ ਜਲ-ਪਰਵਾਹ ਕਰਨ ਵਾਸਤੇ ਨਿਸ਼ਚਤ ਕਰਨ ਲਈ ੳਨਟਾਰੀਓ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਇਹ ਮੰਗ ਕੀਤੀ ਕਿ ਇੱਥੇ ਸਹੁਲਤਾਂ ਦੀ ਬਹੁਤ ਹੀ ਘਾਟ ਹੈ ਜਿਨ੍ਹਾਂ ਵਿੱਚ ਮੀਂਹ ਅਤੇ ਧੁੱਪ ਤੋਂ ਬਚਣ ਲਈ ਸ਼ੈਲਟਰ, ਬੈਠਣ ਲਈ ਬੈਂਚ ਆਦਿ ਦੀ ਸਖਤ ਜਰੂਰਤ ਹੈ। ਇਸ ਤੋਂ ਬਿਨਾਂ ਪਾਣੀ ਦੇ ਪੱਧਰ ਤੱਕ ਪੌੜੀਆਂ ਜਲਦੀ ਤੋਂ ਜਲਦੀ ਬਣਾਉਣ ਦੀ ਮੰਗ ਕੀਤੀ ਤਾਂਕਿ ਕੋਈ ਹਾਦਸਾ ਨਾ ਵਾਪਰੇ। ਉਨ੍ਹਾਂ ਇਸ ਗੱਲ ਵੱਲ ਪ੍ਰੀਮੀਅਰ ਦਾ ਧਿਆਨ ਦਵਾਇਆ ਕਿ ਇੱਥੇ ਪਾਣੀ ਦੀਆਂ ਟੂਟੀਆਂ ਅਤੇ ਕਾਰਾਂ ਲਈ ਢੁੱਕਵੀ ਪਾਰਕਿੰਗ ਦੀ ਵੀ ਲੋੜ ਹੈ। ਐਸੋਸ਼ੀਏਸਨ ਨੇ ਪ੍ਰੀਮੀਅਰ ਨੂੰ ਲਿਖਤੀ ਮੰਗ-ਪੱਤਰ ਦੇ ਕੇ ਇਹਨਾਂ ਸਹੂਲਤਾਂ ਦੀ ਮੰਗ ਕੀਤੀ। ਐਸੋਸ਼ੀਏਸ਼ਨ ਦੀ ਕਾਰਜਕਾਰਨੀ ਦੀ ਅਗਲੀ ਮੀਟਿੰਗ 8 ਜੁਲਾਈ ਦਿਨ ਸ਼ੁਕਰਵਾਰ ਸਵੇਰੇ 10:30 ਵਜੇ ਐਮ ਪੀ ਪੀ ਦੇ ਦਫਤਰ ਵਿੱਚ ਹੋਵੇਗੀ। ਉਸ ਮੀਟਿੰਗ ਵਿੱਚ ਕਾਰਜਕਾਰਨੀ ਮੈਂਬਰਾਂ ਵਲੋਂ ਜਰੂਰੀ ਸੂਚਨਾਵਾਂ ਸਾਂਝੀਆਂ ਕੀਤੀਆਂ ਜਾਣਗੀਆਂ। ਕਨੇਡਾ ਡੇਅ ਦੇ ਸਬੰਧ ਵਿੱਚ ਝੰਡਾ ਝੁਲਾਉਣ ਦੀ ਰਸਮ ਅਤੇ ਹੋਰ ਵਿਚਾਰਾਂ ਕੀਤੀਆਂ ਜਾਣਗੀਆਂ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ (647-963-0331), ਨਿਰਮਲ ਸੰਧੂ ( 416-970-5153 ) ਜਾਂ ਪ੍ਰੋ: ਨਿਰਮਲ ਸਿੰਘ ਧਾਰਨੀ ( 905-497-1173 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …