ਸਮਰਾਲਾ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕੀਤਾ ਟਰੈਕਟਰ ਰੋਸ ਮਾਰਚ
ਲੁਧਿਆਣਾ/ਬਿਊਰੋ ਨਿਊਜ਼
ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੁਣ ਵੱਖੋ-ਵੱਖ ਰੂਪ ਵੀ ਨਜ਼ਰ ਆ ਰਹੇ ਹਨ। ਪਹਿਲਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਰਾਸ਼ਟਰਪਤੀ ਦੇ ਨਾਮ ਰੋਸ ਪੱਤਰ ਦੇਣ ਲਈ ਵਿਸ਼ਾਲ ਇਕੱਤਰਤਾ ਨਜ਼ਰ ਆਈ ਤੇ ਹੁਣ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਸਮਰਾਲਾ ’ਚ ਟਰੈਕਟਰ ਰੋਸ ਮਾਰਚ ਕੱਢਿਆ ਗਿਆ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿਚ ਟਰੈਕਟਰ ਨਿਕਲ ਕੇ ਸਮਰਾਲੇ ਦੀਆਂ ਸੜਕਾਂ ’ਤੇ ਕਾਫਲਾ ਬੰਨ ਤੁਰੇ। ਕਿਸਾਨ ਆਗੂ ਰਾਜੇਵਾਲ ਸਣੇ ਹੋਰਨਾਂ ਕਿਸਾਨਾਂ ਨੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਟਰੈਕਟਰ ਨੂੰ ਰੱਸਿਆਂ ਨਾਲ ਬੰਨ ਕੇ ਖਿੱਚਿਆ ਗਿਆ ਤੇ ਐਸਡੀਐਮ ਨੂੰ ਰੋਸ ਪੱਤਰ ਦਿੱਤਾ ਗਿਆ। ਟਰੈਕਟਰ ਉਤੋਂ ਖੜ੍ਹ ਕੇ ਸੰਬੋਧਨ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਭੰਡਿਆ, ਉਥੇ ਹੀ ਪੈਟਰੋਲ ਡੀਜ਼ਲ ’ਤੇ ਵਸੂਲੇ ’ਤੇ ਜਾ ਰਹੇ ਟੈਕਸਾਂ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਬਰਾਬਰ ਦਾ ਦੋਸ਼ੀ ਕਰਾਰ ਦਿੱਤਾ। ਧਿਆਨ ਰਹੇ ਕਿ ਪੰਜਾਬ ਵਿਚ ਪੈਟਰੋਲ 100 ਰੁਪਏ ਦੇ ਪਾਰ ਜਾ ਚੁੱਕਾ ਹੈ ਡੀਜ਼ਲ 90 ਦੇ ਪਾਰ ਹੋ ਚੁੱਕਾ ਹੈ।