Breaking News
Home / ਭਾਰਤ / ਰੇਲ ਮੰਤਰੀ ਵੱਲੋਂ ਪੰਜਾਬ ਲਈ ਰੇਲਾਂ ਚਲਾਉਣ ਦਾ ਐਲਾਨ

ਰੇਲ ਮੰਤਰੀ ਵੱਲੋਂ ਪੰਜਾਬ ਲਈ ਰੇਲਾਂ ਚਲਾਉਣ ਦਾ ਐਲਾਨ

Image Courtesy :punjab.news18

ਮਾਲ ਗੱਡੀਆਂ ਚੱਲੀਆਂ ਅਤੇ ਯਾਤਰੀ ਗੱਡੀਆਂ ਵੀ ਚੱਲਣਗੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਰੇਲ ਮੰਤਰੀ ਪਿਯੂਸ਼ ਗੋਇਲ ਨੇ ਪੰਜਾਬ ਲਈ ਰੇਲ ਗੱਡੀਆਂ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਇਕ ਟਵੀਟ ਵਿਚ ਰੇਲ ਮੰਤਰੀ ਨੇ ਕਿਹਾ ਕਿ ઠਪੰਜਾਬ ਵਿਚ ਰੇਲਵੇ ਟਰੈਕ ਅਤੇ ਰੇਲਵੇ ਸਟੇਸ਼ਨਾਂ ઠ’ਤੇ ਕੀਤੇ ਜਾ ਰਹੇ ਕਿਸਾਨ ਅੰਦੋਲਨ ਮੁਲਤਵੀ ਹੋਣઠ’ਤੇ ਭਾਰਤੀ ਰੇਲ ਪੰਜਾਬ ਅਤੇ ਪੰਜਾਬ ਤੋਂ ઠਹੋ ਕੇ ਜਾਣ ਵਾਲੀਆਂ ਰੇਲ ਸੇਵਾਵਾਂ ਸ਼ੁਰੂ ਕਰ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿਚ ਮਾਲ ਗੱਡੀਆਂ ਚੱਲ ਪਈਆਂ ਹਨ ਅਤੇ ਯਾਤਰੀ ਗੱਡੀਆਂ ਵੀ ਛੇਤੀ ਹੀ ਚੱਲ ਪੈਣਗੀਆਂ। ਪੰਜਾਬ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਕਰਕੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਸਨ। ਧਿਆਨ ਰਹੇ ਕਿ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕੀਤੀ ਸੀ ਅਤੇ ਕਿਸਾਨ ਆਗੂਆਂ ਨੇ 15 ਦਿਨਾਂ ਲਈ ਪੰਜਾਬ ਵਿਚ ਰੇਲ ਗੱਡੀਆਂ ਚਲਾਉਣ ਦੀ ਸਹਿਮਤੀ ਸੀ। ਕਿਸਾਨ ਆਗੂਆਂ ਨੇ ਕਿਹਾ ਸੀ ਕਿ ਜੇਕਰ 15 ਦਿਨਾਂ ਵਿਚ ਮੰਗਾਂ ਨਾ ਮੰਨੀਆਂ ਤਾਂ ਫਿਰ ਰੇਲ ਆਵਾਜਾਈ ਰੋਕ ਦਿੱਤੀ ਜਾਵੇਗੀ।

Check Also

ਗੁਜਰਾਤ ‘ਚ ਭਾਜਪਾ ਨੇ ਸੂਰਤ ਲੋਕ ਸਭਾ ਚੋਣ ਜਿੱਤੀ

ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਜੇਤੂ, ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਸੂਰਤ/ਬਿਊਰੋ ਨਿਊਜ਼ : …