12.4 C
Toronto
Sunday, May 31, 2026
spot_img
Homeਪੰਜਾਬਕਿਸਾਨਾਂ ਵੱਲੋਂ ਦੁਸ਼ਯੰਤ ਚੌਟਾਲਾ ਦਾ ਡਟਵਾਂ ਵਿਰੋਧ

ਕਿਸਾਨਾਂ ਵੱਲੋਂ ਦੁਸ਼ਯੰਤ ਚੌਟਾਲਾ ਦਾ ਡਟਵਾਂ ਵਿਰੋਧ

ਹੈਲੀਪੈਡ ਵਾਲੀ ਥਾਂ ਪੁੱਟ ਕੇ ਗੱਡ ਦਿੱਤੇ ਕਾਲੇ ਝੰਡੇ
ਚੰਡੀਗੜ੍ਹ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਦੇ ਖਿਲਾਫ ਹਰਿਆਣਾ ਵਿਚ ਭਾਜਪਾ ਸਰਕਾਰ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਉਚਾਨਾ ਨੇੜਲੇ ਪਿੰਡ ਕਰਸਿੰਘੂ ਵਿਚ ਇਕ ਵਿਆਹ ਸਬੰਧੀ ਸਮਾਗਮ ਵਿਚ ਪਹੁੰਚਣਾ ਸੀ। ਇਸ ਦੌਰਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਚੌਟਾਲਾ ਦੇ ਪਹੁੰਚਣ ਤੋਂ ਪਹਿਲਾਂ ਹੈਲੀਪੈਡ ‘ਤੇ ਟੋਏ ਪੁੱਟ ਦਿੱਤੇ ਅਤੇ ਕਾਲੇ ਝੰਡੇ ਵੀ ਗੱਡ ਦਿੱਤੇ। ਕਿਸਾਨਾਂ ਨੇ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਦੱਸਿਆ ਗਿਆ ਕਿ ਜਦੋਂ ਕਿਸਾਨਾਂ ਨੂੰ ਸੂਚਨਾ ਮਿਲੀ ਕਿ ਦੁਸ਼ਯੰਤ ਚੌਟਾਲਾ ਵਿਆਹ ਸਮਾਗਮ ਵਿਚ ਪਹੁੰਚ ਰਹੇ ਸਨ ਤਾਂ ਕਿਸਾਨ ਉਪ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਪਹਿਲਾਂ ਹੀ ਇਕੱਠੋ ਹੋ ਗਏ ਸਨ। ਵਿਰੋਧ ਦੀ ਸੂਚਨਾ ਮਿਲਣ ਤੋਂ ਬਾਅਦ ਦੁਸ਼ਯੰਤ ਨੇ ਆਪਣੇ ਹਲਕੇ ਦਾ ਦੌਰਾ ਰੱਦ ਕਰ ਦਿੱਤਾ।

RELATED ARTICLES
POPULAR POSTS