Breaking News
Home / ਕੈਨੇਡਾ / ਜੌਹਨ ਸੁਪਰੋਵਰੀ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਹੋਏ ਇਕੱਠੇ

ਜੌਹਨ ਸੁਪਰੋਵਰੀ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਹੋਏ ਇਕੱਠੇ

ਬਰੈਂਪਟਨ ‘ਚ ਵਧ ਰਹੇ ਕ੍ਰਾਈਮ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾਵਾਂਗਾ : ਸੁਪਰੋਵਰੀ
ਬਰੈਂਪਟਨ/ਬਾਸੀ ਹਰਚੰਦ : ਬਰੈਂਪਟਨ ਸਿਟੀ ਵਿੱਚ ਮੇਅਰ ਦੀ ਚੋਣ ਲੜ ਰਹੇ ਜੌਹਨ ਸੁਪਰੋਵਰੀ ਨੇ ਗੋਰ/ਕੁਈਂਨ ਪਲਾਜੇ ਵਿੱਚ ਸਥਿਤ ਅੰਬੈਸੀ ਕਨਵੈਨਸ਼ਨ ਸੈਂਟਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਹੋਰ ਅਗੇਰੇ ਲਿਜਾਣ ਲਈ ਮੀਟਿੰਗ ਸੱਦੀ। ਇਸ ਮੀਟਿੰਗ ਨੂੰ ਲੋਕਾਂ ਦਾ ਭਰਭੂਰ ਹੁੰਗਾਰਾ ਮਿਲਿਆ। ਸੈਂਕੜੇ ਲੋਕ ਇਸ ਮੀਟਿੰਗ ਵਿੱਚ ਪਹੁੰਚੇ। ਹਰ ਇੱਕ ਆਦਮੀ ਦੇ ਚਿਹਰੇ ‘ਤੇ ਉਤਸ਼ਾਹ ਝਲਕਦਾ ਸੀ। ਖਚਾ ਖਚ ਭਰੇ ਹਾਲ ਵਿੱਚ ਕੁਰਸੀਆਂ ਤੋਂ ਇਲਾਵਾ ਲੋਕ ਖੜ੍ਹੇ ਸਨ। ਵੱਖ-ਵੱਖ ਬੁਲਾਰਿਆਂ ਨੇ ਜੌਹਨ ਸੁਪਰੋਵਰੀ ਦੇ ਸਿਟੀ ਵਿੱਚ ਰਿਜਨਲ ਕੌਂਸਲਰ ਰਹਿੰਦਿਆਂ ਅਣਥਕ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ।
ਉਹਨਾਂ ਦੱਸਿਆ ਕਿ ਜੌਹਨ ਲੋਕਾਂ ਨੂੰ ਸਮਰਪਿਤ ਰਿਹਾ ਹੈ। ਲੋਕਾਂ ਦੀ ਛੋਟੀ ਜਿਹੀ ਕਾਲ ‘ਤੇ ਅਗਲੇ ਪਲਾਂ ਵਿੱਚ ਉਹਨਾਂ ਦੇ ਦਰਵਾਜ਼ੇ ‘ਤੇ ਜਾ ਪਹੁੰਚਦਾ ਸੀ। ਅੱਜ ਉਹ ਵਿਅੱਕਤੀ ਬਰੈਂਪਟਨ ਸਿਟੀ ਦੇ ਮੇਅਰ ਦੀ ਚੋਣ ਲੜ ਰਿਹਾ ਹੈ। ਅਜਿਹਾ ਵਿਅੱਕਤੀ ਹੀ ਸਾਡੇ ਸ਼ਹਿਰ ਦਾ ਮੇਅਰ ਹੋਣਾ ਚਾਹੀਦਾ ਹੈ। ਉਹਨਾਂ ਬਰੈਂਪਟਨ ਸਿਟੀ ਦੇ ਕੋਨੇ- ਕੋਨੇ ਅਤੇ ਹਰ ਵਾਰਡ ਦੇ ਵੋਟਰਾਂ ਨੂੰ ਬੇਨਤੀ ਕੀਤੀ ਕਿ ਆਉ ਸਾਰੇ ਰਲ ਮਿਲ ਕੇ ਜੌਹਨਸੁਪਰੋਵਰੀ ਨੂੰ ਸਿਟੀ ਲਈ ਅਗਲਾ ਮੇਅਰ ਚੁਣੀਏ। ਜੌਹਨ ਸੁਪਰੋਵਰੀ ਨੇ ਆਪਣੇ ਭਾਸ਼ਨਵਿੱਚ ਆਪਣੇ ਪਿਛਲੇ ਕੈਰੀਅਰ ਬਾਰੇ ਦੱਸਿਆ ਅਤੇ ਯਕੀਨ ਦੁਆਇਆ ਕਿ ਸਿਟੀ ਦੇ ਚੰਗੇ ਭਵਿਖ ਲਈ ਉਸ ਕੋਲ ਯੋਜਨਾਵਾਂ ਹਨ ਸਿਟੀ ਲਈ ਹਸਪਤਾਲ, ਯੂਨੀਵਰਸਿਟੀ, ਇਨਫਰਾਟਕਚਰ ਨੂੰ ਪਹਿਲ ਦੇ ਅਧਾਰ ‘ਤੇ ਲਿਆ ਜਾਏਗਾ। ਸਿਟੀ ਕੌਸਲ ਅਤੇ ਸੂਬਾ ਸਰਕਾਰ ਨਾਲ ਮਿਲ ਕੇ ਇਸ ਸ਼ਹਿਰ ਵਿੱਚ ਪਨਪ ਰਹੇ ਕਰਾਈਮ ਨੂੰ ਖਤਮ ਕਰਾਂਗੇ। ਲਾਈਟ ਟਰਾਂਜਿਟ ਨੂੰ ਮੈਅ ਫੀਲਡ ਤੱਕ ਲੈ ਕੇ ਜਾਵਾਂਗੇ।
ਯੂਨੀਵਰਿਸਟੀ ਨੂੰ ਪਾਰਕਿੰਗ ਲਾਟ ਵਿੱਚੋਂ ਕੱਢ ਕੇ ਬਾਹਰ ਖੁਲੀ ਜਗ੍ਹਾਂ ‘ਤੇ ਲਿਜਾਵਾਂਗੇ।ਸੂਬਾ ਸਰਕਾਰ ਨਾਲ ਗੱਲਬਾਤ ਕਰਕੇ ਹੈਲਥ ਕੇਅਰ ਨੂੰ ਵਧਾਵਾਂਗੇ। ਹਾਈਵੇਅ 7 ‘ਤੇ ਰੈਪਿਡ ਟਰਾਂਜਿਟ ਚਲਾਵਾਂਗੇ ਤਾਂ ਕਿ ਵਾਹਨ ਏਰੀਏ ਵਿੱਚ ਕੰਮ ਕਰਨਜਾਂਦੇ ਕਾਮਿਆਂ ਅਤੇ ਵਿਦਿਆਰਥੀਆਂ ਲਈ ਸਮੇਂ ਦੀ ਬਚਤ ਹੋ ਸਕੇ।ਆਟੋ ਇਨਸ਼ੋਅਰੈਂਸ ਲਈ ਸੂਬਾ ਸਰਕਾਰ’ਤੇ ਦਬਾਅ ਬਣਾ ਕੇ ਨਿਯਮਾਂ ਵਿੱਚ ਤਬਦੀਲੀ ਕਰਾਵਾਂਗੇ।ਸੀਨੀਅਰ ਹੋਮ ਅਤੇ ਪਾਰਕਾਂ ਦੀ ਦਸ਼ਾ ਸੁਧਾਰੀ ਜਾਏਗੀ। ਯੂਥ ਲਈ ਕ੍ਰਿਕਟ, ਫੀਲਡ ਹਾਕੀ, ਸੌਕਰ ਗਰਾਉਂਡ ਆਦਿ ਹਰ ਵਾਰਡ ਵਿੱਚ ਬਣਾਏ ਜਾਣਗੇ। ਪਿਛਲੇ ਸਮੇਂ ਵਿੱਚ ਜੋ ਕੰਮ ਵਿੱਚ ਖੜੋਤ ਆਈ ਹੈ। ਉਸ ਨੂੰ ਤੇਜ਼ ਕੀਤਾ ਜਾਏਗਾ ਤਾਂ ਕਿ ਸਿਟੀ ਨੂੰ ਅਸਲੀ ਰੂਪ ਵਿੱਚ ਫਲਾਵਰ ਸਿਟੀ ਬਣਾਇਆ ਜਾਏ।ਉਹਨਾਂ ਕਿਹਾ ਮੈਂ ਸ਼ਹਿਰ ਦੇ ਲੋਕਾਂ ਨੂੰ ਯਕੀਨ ਦੁਆਉਂਦਾ ਹਾਂ ਕਿ ਜੇ ਤੁਸੀਂ ਮੈਨੂੰ ਬਰੈਂਪਟਨ ਸਿਟੀ ਦਾ ਮੇਅਰ ਚੁਣਦੇ ਹੋ ਤਾਂ ਮੈਂ ਉਪਰੋਕਤ ਵਾਅਦਿਆਂ ਨੂੰ ਪੂਰਾ ਕਰਕੇ ਵਿਖਾਵਾਂਗਾ। ਲੋਕਾਂ ਨੇ ਤਾੜੀਆਂ ਮਾਰ ਕੇ ਜੌਹਨ ਦਾ ਸੁਆਗਤ ਕੀਤਾ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਅਡਵਾਂਸ ਪੋਲਿੰਗ ਕਰੋ।
ਇਸ ਮੌਕੇ ਅਬਦੁਲ ਬਾਸਿਤ, ਹਾਰਡੀ ਧਨੋਆ, ਅਮਿਤ ਧਨਕਰ, ਮੋਹਨ ਰਠੌਰ, ਬਲਜੀਤ ਗਰਚਾ, ਹਰਬੰਸ ਸਿੰਘ ਧਾਲੀਵਾਲ, ਸੰਭੂ ਦੱਤ ਸ਼ਰਮਾ, ਹਿੰਮਤ ਧਾਲੀਵਾਲ, ਤਾਰਾ ਸਿੰਘ ਗਰਚਾ, ਜੈਫ ਲਾਲ, ਮਿਸਟਰ ਗਿੱਲ, ਸੁਖਜੋਤ ਨਾਰੂ, ਹਰਚੰਦ ਸਿੰਘ ਬਾਸੀ, ਸੁਖਰਾਜ ਸ਼ਰਮਾ, ਤਜਿੰਦਰ ਸਿੰਘ ਅਤੇ ਹੋਰ ਕਮਿਊਨਿਟੀ ਆਗੂਆਂ ਨੇ ਜੌਹਨ ਸੁਪਰੋਵਰੀ ਦੀ ਹਮਾਇਤ ਕਰਨ ਦਾ ਪ੍ਰਣ ਕੀਤਾ।

ਹੋਰ ਜਾਣਕਾਰੀ ਲਈ ਜੋਤਵਿੰਦਰ ਸੋਢੀ ਨਾਲ ਫੋਨ ਨੰਬਰ 647-986-0011 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …