ਬਰੈਂਪਟਨ/ਡਾ.ਝੰਡ : ਗੁਰਪ੍ਰੀਤ ਸਿੰਘ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਾਂ’ ਵੱਲੋਂ ਆਪਣਾ 33ਵਾਂ ਸਲਾਨਾ ਟੂਰਨਾਮੈਂਟ ਅਤੇ ਪਰਿਵਾਰਕ ਪਿਕਨਿਕ ਵਾਈਲਡ ਵੁੱਡ ਪਾਰਕ ਜਿਸ ਨੂੰ ਅੱਜਕੱਲ੍ਹ ‘ਪਾਲ ਕੌਫੀ ਪਾਰਕ’ ਦਾ ਨਾਂ ਦਿੱਤਾ ਗਿਆ ਹੈ, ਦੇ ਮੁੱਖ ਹਿੱਸੇ ਵਿਚ ਪਹਿਲੀ ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 6.00 ਵਜੇ ਤੱਕ ਕਰਵਾਏ ਜਾਣਗੇ।
ਵਾਲੀਬਾਲ, ਸੌਕਰ ਤੇ ਰੱਸਾਕਸ਼ੀ ਦੇ ਮੁਕਾਬਲੇ ਅਤੇ ਬੱਚਿਆਂ ਦੀਆਂ ਦੌੜਾਂ ਇਸ ਟੂਰਨਾਮੈਂਟ ਦੇ ਮੁੱਖ-ਆਕਰਸ਼ਣ ਹੋਣਗੇ। ਵਾਲੀਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੱਖ-ਵੱਖ ਏਅਰਪੋਰਟ ਕੰਪਨੀਆਂ ਵਿਚਕਾਰ ਹੋਣਗੇ ਜਦ ਕਿ ਸੌਕਰ ਦਾ ਮੁਕਾਬਲਾ ਦੋਹਾਂ ਵੱਖ-ਵੱਖ ਸ਼ਿਫ਼ਟਾਂ ਵਿਚਕਾਰ ਹੋਵੇਗਾ। ਇਨ੍ਹਾਂ ਤੋਂ ਇਲਾਵਾ ਗੋਲਾ ਸੁੱਟਣ ਅਤੇ 5 ਤੋਂ 15 ਸਾਲ ਦੇ ਬੱਚਿਆਂ (ਲੜਕਿਆਂ ਅਤੇ ਲੜਕੀਆਂ) ਦੀਆਂ ਦੌੜਾਂ ਵੀ ਹੋਣਗੀਆਂ। ਬਾਲਗਾਂ ਦੀ 7 ਕਿਲੋਮੀਟਰ ਵਾਕ ਸੰਧੂਰਾ ਸਿੰਘ ਬਰਾੜ ਦੀ ਨਿਗਰਾਨੀ ਹੇਠ ਹੋਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਪ੍ਰੀਤ ਸਿੰਘ ਗਰੇਵਾਲ ਨੂੰ 416-705-1787, ਕੁਲਬੀਰ ਸਿੰਘ ਨੂੰ 416- 856-3540 ਜਾਂ ਮੰਦਰ ਗਿੱਲ ਨੂੰ 416-892-3625 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਟੂਰਨਾਮੈਂਟ ਦੌਰਾਨ ਹੋਣ ਵਾਲੀ 7 ਕਿਲੋ ਮੀਟਰ ਵਾਕ ਸਬੰਧੀ ਜਾਣਕਾਰੀ ਪਰਮਿੰਦਰ ਗਿੱਲ ਕੋਲੋਂ 416-829-1035 ‘ਤੇ ਕਾਲ ਕਰਕੇ ਲਈ ਜਾ ਸਕਦੀ ਹੈ।
Home / ਕੈਨੇਡਾ / ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਾਂ ਵੱਲੋਂ 33ਵਾਂ ਸਲਾਨਾ ਟੂਰਨਾਮੈਂਟ ਤੇ ਪਿਕਨਿਕ ਪਹਿਲੀ ਸਤੰਬਰ ਨੂੰ
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …