50 ਗੱਡੀਆਂ ਕੱਲ੍ਹ ਤੋਂ ਪ੍ਰਚਾਰ ‘ਤੇ ਜਾਣਗੀਆਂ, ਇਕ ਗੱਡੀ ਸੜ ਕੇ ਸੁਆਹ ਹੋਈ
ਮੋਹਾਲੀ/ਬਿਊਰੋ ਨਿਊਜ਼
ਪੰਜਾਬ ਸਰਕਾਰ ਵੱਲੋਂ ਆਪਣਾ ਪ੍ਰਚਾਰ ਕਰਨ ਲਈ ਮੰਗਵਾਈਆਂ ਗੱਡੀਆਂ ਵਿਚੋਂ ਇੱਕ ਨਿਕਲਣ ਤੋਂ ਪਹਿਲਾਂ ਹੀ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਘਟਨਾ ਮੁਹਾਲੀ ਦੇ ਸੈਕਟਰ 78 ਦੇ ਸਪੋਰਟਸ ਸਟੇਡੀਅਮ ਵਿਚ ਵਾਪਰੀ ਹੈ। ਇਨ੍ਹਾਂ ਗੱਡੀਆਂ ਨੂੰ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਭਲਕੇ ਝੰਡੀ ਦਿਖਾ ਕੇ ਰਵਾਨਾ ਕਰਨਾ ਹੈ।
ਜਾਣਕਾਰੀ ਮੁਤਾਬਕ ਕੱਲ੍ਹ ਕਰਵਾਏ ਜਾ ਰਹੇ ਸਮਾਗਮ ਲਈ ਸਾਰੀਆਂ 50 ਗੱਡੀਆਂ ਨੂੰ ਤਿਆਰ ਕਰ ਕੇ ਸੈਕਟਰ 78 ਦੇ ਸਪੋਰਟਸ ਸਟੇਡੀਅਮ ਵਿਚ ਖੜ੍ਹਾ ਕੀਤਾ ਗਿਆ ਸੀ। ਇੱਥੇ ਅਚਾਨਕ ਹੀ ਇੱਕ ਗੱਡੀ ਨੂੰ ਸ਼ਾਰਟ ਸਰਕਟ ਦੇ ਚੱਲਦੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੀ ਗੱਡੀ ਸੜ ਗਈ। ਹਾਲਾਂਕਿ ਅੱਗ ਦੇ ਕਿਸੇ ਹੋਰ ਗੱਡੀ ਤੱਕ ਪਹੁੰਚਣ ਤੋਂ ਪਹਿਲਾਂ ਕਾਬੂ ਪਾ ਲਿਆ ਗਿਆ। ਇਨ੍ਹਾਂ ਗੱਡੀਆਂ ‘ਤੇ ਬਾਦਲ ਪਰਿਵਾਰ ਦੀਆਂ ਤਸਵੀਰਾਂ ਸਮੇਤ ਸਰਕਾਰ ਵੱਲੋਂ ਕੀਤੇ ਵੱਖ-ਵੱਖ ਕੰਮਾਂ ਨਾਲ ਸਬੰਧਤ ਪੋਸਟਰ ਲਾਏ ਗਏ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਦਸੰਬਰ ਤੱਕ ਪ੍ਰਚਾਰ ਕਰਨ ਦਾ ਜਿੰਮਾ ਇਨ੍ਹਾਂ ਦੇ ਹੀ ਸਿਰ ਹੈ।
Check Also
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਢੱਡਰੀਆਂ ਵਾਲੇ ਦੀ ਖਿਮਾ ਯਾਚਨਾ ਪ੍ਰਵਾਨ, ਪ੍ਰਚਾਰ ਦੀ ਦਿੱਤੀ ਆਗਿਆ
ਸਰਨਾ ਤੇ ਸਾਬਕਾ ਜਥੇਦਾਰਾਂ ਸਮੇਤ ਹੋਰ ਕਈ ਸਿੱਖ ਆਗੂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ …