Breaking News
Home / ਪੰਜਾਬ / ਪੰਜਾਬ ਵਿਚ ਸਿਨੇਮਾ ਹਾਲ, ਜਿਮ, ਬਾਰ, ਸਕੂਲ, ਕਾਲਜ 30 ਤੱਕ ਰਹਿਣਗੇ ਬੰਦ

ਪੰਜਾਬ ਵਿਚ ਸਿਨੇਮਾ ਹਾਲ, ਜਿਮ, ਬਾਰ, ਸਕੂਲ, ਕਾਲਜ 30 ਤੱਕ ਰਹਿਣਗੇ ਬੰਦ

ਰਾਤ 9 ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫ਼ਿਊ, ਅੰਤਰਰਾਜੀ ਆਵਾਜਾਈ ‘ਤੇ ਪਾਬੰਦੀਆਂ ਖ਼ਤਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵਲੋਂ ਤਾਲਾਬੰਦੀ-5 ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ। ਰਾਜ ਸਰਕਾਰ ਵਲੋਂ ਜਾਰੀ ਕੀਤੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ‘ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੋਕਾਂ ਦੀ ਆਵਾਜਾਈ ‘ਤੇ ਪੂਰਨ ਪਾਬੰਦੀ ਰਹੇਗੀ ਅਤੇ ਇਸ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਧਾਰਾ 144 ਹੇਠ ਹੁਕਮ ਜਾਰੀ ਕਰਨ ਲਈ ਕਿਹਾ ਗਿਆ ਹੈ। ਦਿਸ਼ਾ ਨਿਰਦੇਸ਼ਾਂ ‘ਚ ਇਸ ਨੂੰ ਰਾਤ ਦੇ ਕਰਫਿਊ ਦਾ ਨਾਂਅ ਦਿੱਤਾ ਗਿਆ ਹੈ।\ ਇਸੇ ਤਰ੍ਹਾਂ ਸਿਨੇਮਾ ਹਾਲ, ਥੀਏਟਰ, ਬਾਰਾਂ, ਜਿੰਮ ਆਡੀਟੋਰੀਅਮ, ਅਸੈਂਬਲੀ ਹਾਲ, ਸਵੀਮਿੰਗ ਪੂਲ, ਐਾਟਰਟੇਨਮੈਂਟ ਪਾਰਕ, ਜਿਮਨੇਜ਼ੀਅਮ ਆਦਿ ‘ਤੇ ਵੀ ਖੁੱਲ੍ਹਣ ਸਬੰਧੀ ਪਾਬੰਦੀ ਲਾਗੂ ਰਹੇਗੀ ਅਤੇ ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ, ਸੱਭਿਆਚਾਰਕ, ਮਨੋਰੰਜਨ ਲਈ ਅਕਾਦਮਿਕ, ਖੇਡ ਜਾਂ ਧਾਰਮਿਕ ਇਕੱਠਾਂ ‘ਤੇ ਵੀ ਪਾਬੰਦੀ ਲਾਗੂ ਰਹੇਗੀ। ਇਸੇ ਤਰ੍ਹਾਂ ਜਨਤਕ ਥਾਵਾਂ ‘ਤੇ ਥੁੱਕਣ ਅਤੇ ਸ਼ਰਾਬ ਦੀ ਵਰਤੋਂ, ਪਾਨ, ਗੁਟਕਾ ਜਾਂ ਤਮਾਕੂ ਆਦਿ ਦੀ ਵਰਤੋਂ ‘ਤੇ ਵੀ ਪਾਬੰਦੀ ਲਾਗੂ ਰਹੇਗੀ, ਜਦੋਂਕਿ ਇਨ੍ਹਾਂ ਵਸਤਾਂ ਦੀ ਵਿੱਕਰੀ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਵਿਆਹਾਂ ‘ਚ 50 ਵਿਅਕਤੀਆਂ ਤੋਂ ਵੱਧ ਇਕੱਠ ਨਾ ਕਰਨ ਅਤੇ ਇਸੇ ਤਰ੍ਹਾਂ ਸਸਕਾਰਾਂ ‘ਤੇ 20 ਬੰਦਿਆਂ ਤੋਂ ਵੱਧ ਇਕੱਠ ਨਾ ਕਰਨ ਦੀ ਪਾਬੰਦੀ ਵੀ ਲਾਗੂ ਰਹੇਗੀ।
ਸ਼ਾਪਿੰਗ ਮਾਲ, ਹੋਟਲਾਂ ਅਤੇ ਧਾਰਮਿਕ ਅਸਥਾਨਾਂ ਤੇ ਰੈਸਟੋਰੈਂਟਾਂ ‘ਤੇ ਜੋ ਪਾਬੰਦੀ ਲਾਗੂ ਹੈ ਨੂੰ ਖੋਲ੍ਹਣ ਸਬੰਧੀ 8 ਜੂਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ‘ਚ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਪਰ ਰੈਸਟੋਰੈਂਟਾਂ ਤੋਂ ਖਾਣਾ ਬਾਹਰ ਭੇਜਣ ‘ਤੇ ઠਕੋਈ ਪਾਬੰਦੀ ਨਹੀਂ ਹੈ। ਇਸੇ ਤਰ੍ਹਾਂ ਪਹਿਲੀ ਜੂਨ ਤੋਂ ਅੰਤਰਰਾਜੀ ਆਵਾਜਾਈ ‘ਤੇ ਪਾਬੰਦੀਆਂ ਖ਼ਤਮ ਹੋ ਜਾਣਗੀਆਂ ਅਤੇ ਕਿਸੇ ਨੂੰ ਇਸ ਮੰਤਵ ਲਈ ਪਰਮਿਟ ਜਾਂ ਪਾਸ ਦੀ ਲੋੜ ਨਹੀਂ ਪਵੇਗੀ ਲੇਕਿਨ ਅੰਤਰਰਾਜੀ ਹਵਾਈ ਸੇਵਾਵਾਂ, ਗੱਡੀਆਂ, ਬੱਸਾਂ ਤੇ ਕਾਰਾਂ ਆਦਿ ਨੂੰ ਕੋਵਾ ਐਪ ਅਤੇ ਖ਼ੁਦ ਜਨਰੇਟ ਕੀਤਾ ਈ-ਪਾਸ ਜ਼ਰੂਰੀ ਹੋਵੇਗਾ। ਅੰਤਰਰਾਜੀ ਟੈਕਸੀਆਂ ਦੀ ਵਰਤੋਂ ਵੀ ਆਪਣੇ ਵਲੋਂ ਜਨਰੇਟ ਕੀਤੇ ਈ-ਪਾਸ ਨਾਲ ਹੋਵੇਗੀ ਜਦੋਂਕਿ ਅੰਤਰਰਾਜੀ ਬੱਸਾਂ ਸਬੰਧਿਤ ਰਾਜਾਂ ਦੇ ਟਰਾਂਸਪੋਰਟ ਵਿਭਾਗ ਦੀ ਆਪਸੀ ਸਹਿਮਤੀ ਨਾਲ ਚੱਲ ਸਕਣਗੀਆਂ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਦਾ ਹੋਵੇਗਾ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਕਿਸੇ ਮਾਰਕੀਟ ‘ਚ ਕਿਸੇ ਬਾਜ਼ਾਰ ਜਾਂ ਮਾਰਕੀਟ ਕੰਪਲੈਕਸ ਜਾਂ ਰੇਹੜੀ ਮਾਰਕੀਟ ਵਿਚ ਭੀੜ ਨੂੰ ਰੋਕਣ ਲਈ ਦੁਕਾਨਾਂ ਖੁੱਲ੍ਹਣ ਦੇ ਸਮੇਂ ਵਿਚ ਤਬਦੀਲੀ ਜਾਂ ਕੁਝ ਦੁਕਾਨਾਂ ਖੋਲ੍ਹਣ ਜਾਂ ਨਾ ਖੋਲ੍ਹਣ ਸਬੰਧੀ ਫੈਸਲਾ ਲੈ ਸਕੇਗਾ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …