ਕਿਹਾ, ਬਿਜਲੀ ਦੀਆਂ ਦਰਾਂ ਵਧਣ ਨਾਲ ਉਨ੍ਹਾਂ ਨੂੰ ਵੀ ਪਛਤਾਵਾ
ਜਲੰਧਰ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲੰਧਰ ਵਿਚ ਕਿਹਾ ਕਿ ਡਰੱਗ ਮਾਮਲਿਆਂ ਦੀ ਪੜਤਾਲ ਲਈ ਚਾਰ ਏਜੰਸੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੂੰ ਵੀ ਕਿਹਾ ਹੈ ਕਿ ਏਜੰਸੀਆਂ ਦੀ ਮਦਦ ਕੀਤੀ ਜਾਵੇ। ਡਰੱਗ ਮਾਮਲੇ ਵਿੱਚ ਜਿਸ ਦੀ ਵੀ ਸ਼ਮੂਲੀਅਤ ਹੋਵੇਗੀ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਕੈਪਟਨ ਨੇ ਇਹ ਗੱਲ ਉਸ ਸਮੇਂ ਕਹੀ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਨਵਜੋਤ ਸਿੱਧੂ ਵੱਲੋਂ ਵਾਰ-ਵਾਰ ਮਜੀਠੀਆ ਖਿਲਾਫ ਬੋਲੇ ਜਾਣ ਮਗਰੋਂ ਵੀ ਉਸ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਿਜਲੀ ਦਰਾਂ ਦੇ ਰੇਟ ਉਨ੍ਹਾਂ ਨਹੀਂ ਵਧਾਏ ਸਗੋਂ ਰੈਗੂਲੇਟਰੀ ਕਮਿਸ਼ਨ ਨੇ ਵਧਾਏ ਹਨ। ਇਸ ਗੱਲ ਦਾ ਉਨ੍ਹਾਂ ਨੂੰ ਵੀ ਪਛਤਾਵਾ ਹੈ। ਪੰਜਾਬ ਭਰ ਵਿਚ ਕਈ ਜਥੇਬੰਦੀਆਂ ਵੱਲੋਂ ਜਨਤਕ ਥਾਵਾਂ ‘ਤੇ ਲੱਗੇ ਬੋਰਡਾਂ ਉਪਰ ਅੰਗਰੇਜ਼ੀ ਲਿਖੇ ਹੋਣ ‘ਤੇ ਕਾਲਖ ਲਾਉਣ ਦੇ ਮਾਮਲੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਪਰ ਪੰਜਾਬੀ ਲਾ ਦਿਓ, ਵਿਚਾਲੇ ਅੰਗਰੇਜ਼ੀ, ਥੱਲੇ ਹਿੰਦੀ ਇਸ ਨਾਲ ਕੀ ਫਰਕ ਪੈਂਦਾ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ’ਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦਾ ਕੀਤਾ ਵਿਰੋਧ
ਕਿਹਾ : ਪੰਜਾਬ ਪੁਲਿਸ ਡੈਮ ਦੀ ਕਰ ਰਹੀ ਹੈ ਸੁਰੱਖਿਆ, ਕੇਂਦਰ ਸਰਕਾਰ ਆਪਣਾ ਫੈਸਲਾ ਲਵੇ …