Breaking News
Home / ਪੰਜਾਬ / ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 10 ਜੱਜਾਂ ਨੂੰ ਮਿਲੀ ਤਰੱਕੀ

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 10 ਜੱਜਾਂ ਨੂੰ ਮਿਲੀ ਤਰੱਕੀ

ਚੰਡੀਗੜ੍ਹ : ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਿਰਦੇਸ਼ਾਂ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਮਾਨਯੋਗ ਜੱਜਾਂ ਨੂੰ ਪਰਮਾਨੈਂਟ ਕਰਦੇ ਹੋਏ ਪ੍ਰਮੋਟ ਕੀਤਾ ਗਿਆ ਹੈ। ਭਾਰਤ ਵਿਚ 13 ਜੱਜਾਂ ਨੂੰ ਤਰੱਕੀ ਮਿਲੀ ਹੈ, ਜਿਨ੍ਹਾਂ ਵਿਚ 10 ਪੰਜਾਬ ਤੇ ਹਰਿਆਣਾ ਹਾਈਕੋਰਟ, 2 ਆਂਧਰਾ ਪ੍ਰਦੇਸ਼ ਅਤੇ 1 ਮੱਧ ਪ੍ਰਦੇਸ ਹਾਈਕੋਰਟ ਤੋਂ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸ਼ੋਸ਼ਲ ਮੀਡੀਆ ‘ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਿਨ੍ਹਾਂ 10 ਜੱਜਾਂ ਦੀ ਤਰੱਕੀ ਹੋਈ ਹੈ ਉਨ੍ਹਾਂ ਵਿਚ ਕੁਲਦੀਪ ਤਿਵਾੜੀ, ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿੱਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ ਬਿਕਰਮ ਅਗਰਵਾਲ ਸ਼ਾਮਲ ਹਨ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਤੋਂ ਬੋਪੱਨਾ ਬਰਾਹ ਲਕਸ਼ਮੀ ਨਰਸਿਨਹਾ ਚੱਕਰਵਰਤੀ ਤੇ ਮਲਿਕਾਰਜੁਨ ਰਾਓ ਅਤੇ ਮੱਧ ਪ੍ਰਦੇਸ਼ ਹਾਈਕੋਰਟ ਤੋਂ ਜੱਜ ਡੁੱਪਲਾ ਵੈਂਕਟ ਰਾਓ ਨੂੰ ਵੀ ਤਰੱਕੀ ਦਿੱਤੀ ਗਈ ਹੈ।

 

 

Check Also

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …