Breaking News
Home / ਪੰਜਾਬ / ਸਰਕਾਰੀ ਯਾਤਰਾ ਮਹਿੰਗੀ, ਪ੍ਰਾਈਵੇਟ ਯਾਤਰਾ ਸਸਤੀ

ਸਰਕਾਰੀ ਯਾਤਰਾ ਮਹਿੰਗੀ, ਪ੍ਰਾਈਵੇਟ ਯਾਤਰਾ ਸਸਤੀ

logo-2-1-300x105-3-300x105ਮੁੱਖ ਮੰਤਰੀ ਤੀਰਥ ਯਾਤਰਾ ਦੇ ਖਰਚ ‘ਤੇ ਉਠੇ ਸਵਾਲ; ਬੱਚਿਆਂ ਦਾ ਵੀ ਪੂਰਾ ਕਿਰਾਇਆ ਅਦਾ ਕਰ ਰਹੀ ਹੈ ਸਰਕਾਰ
ਬਠਿੰਡਾ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ‘ਤੇ ਹੁਣ ਉਂਗਲ ਉੱਠਣ ਲੱਗੀ ਹੈ। ਇਸ ਦਾ ਕਾਰਨ ਹੈ ਕਿ ਪ੍ਰਾਈਵੇਟ ਯਾਤਰਾ ਦੇ ਮੁਕਾਬਲੇ ਸਰਕਾਰੀ ਯਾਤਰਾ ਮਹਿੰਗੀ ਪੈਂਦੀ ਹੈ। ਕੇਂਦਰੀ ਰੇਲਵੇ ਵੱਲੋਂ ਮਈ ਤੇ ਜੂਨ ਮਹੀਨੇ ਦੇ ਭਾਰਤ ਦਰਸ਼ਨ ਬੈਨਰ ਹੇਠ ਜੋ ਸੈਰ-ਸਪਾਟਾ ਪੈਕੇਜ ਜਾਰੀ ਕੀਤਾ ਗਿਆ ਹਨ, ਉਹ ਕਾਫ਼ੀ ਸਸਤਾ ਹੈ ਜਦੋਂਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਯਾਤਰਾ ਕਾਫ਼ੀ ਮਹਿੰਗੀ ਪੈਂਦੀ ਹੈ। ਉਪਰੋਂ ਪੰਜਾਬ ਸਰਕਾਰ ਵੱਲੋਂ ਨਾਬਾਲਗ ਬੱਚਿਆਂ ਦਾ ਵੀ ਰੇਲਵੇ ਨੂੰ ਪੂਰਾ ਕਿਰਾਇਆ ਤਾਰਿਆ ਜਾ ਰਿਹਾ ਹੈ ਜਦੋਂਕਿ ਭਾਰਤੀ ਰੇਲਵੇ ਵੱਲੋਂ ਆਮ ਯਾਤਰਾ ਦੌਰਾਨ ਪੰਜ ਤੋਂ 12 ਸਾਲ ਤੱਕ ਦੇ ਬੱਚਿਆਂ ਦੀ ਅੱਧੀ ਟਿਕਟ ਲਈ ਜਾਂਦੀ ਹੈ। ਟਰਾਂਸਪੋਰਟ ਵਿਭਾਗ ਤੋਂ ਆਰ.ਟੀ.ਆਈ. ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਾਂਦੇੜ ਸਾਹਿਬ ਦਾ ਪੰਜ ਰਾਤਾਂ ਅਤੇ ਛੇ ਦਿਨ ਦਾ ਪੈਕੇਜ ਪ੍ਰਤੀ ਯਾਤਰੀ 11,532 ਰੁਪਏ ਵਿੱਚ ਕੀਤਾ ਗਿਆ ਹੈ। ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਵੱਲੋਂ ਇਸ ਪੈਕੇਜ ਵਿੱਚ ਖਾਣਾ, ਠਹਿਰ ਅਤੇ ਨਾਨ ਏ.ਸੀ. ਬੱਸਾਂ ਆਦਿ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਬਠਿੰਡਾ ਤੋਂ ਨਾਂਦੇੜ ਸਾਹਿਬ ਦਾ ਰਸਤਾ ਕਰੀਬ 1838 ਕਿਲੋਮੀਟਰ ਹੈ। ਦੂਜੇ ਪਾਸੇ ਰੇਲਵੇ ਕਾਰਪੋਰੇਸ਼ਨ ਵੱਲੋਂ 27 ਮਈ ਨੂੰ ਭਾਰਤ ਦਰਸ਼ਨ ਯਾਤਰਾ ਪ੍ਰਾਈਵੇਟ ਤੌਰ ‘ਤੇ ਕਰਵਾਈ ਜਾ ਰਹੀ ਹੈ, ਉਸ ਤਹਿਤ ਚੰਡੀਗੜ੍ਹ, ਅੰਬਾਲਾ ਤੋਂ ਕੰਨਿਆ ਕੁਮਾਰੀ ਤੱਕ ਸਮੇਤ ਹੋਰ ਕਾਫ਼ੀ ਸ਼ਹਿਰ ਆਦਿ ਦਾ ਪੈਕੇਜ ਦਿੱਤਾ ਗਿਆ ਹੈ। ਇਸ ਪ੍ਰਾਈਵੇਟ ਪੈਕੇਜ ਤਹਿਤ ਦੂਰੀ ਕਰੀਬ 2500 ਕਿਲੋਮੀਟਰ ਤੋਂ ਜ਼ਿਆਦਾ ਹੈ। ਇਹ ਯਾਤਰਾ ਪੈਕੇਜ 12 ਰਾਤਾਂ ਅਤੇ 13 ਦਿਨਾਂ ਦਾ ਹੈ, ਜਿਸ ਦਾ ਪ੍ਰਤੀ ਯਾਤਰੀ ਸਮੇਤ ਸਭ ਟੈਕਸ 10,790 ਰੁਪਏ ਰੇਟ ਹੈ। ਨਾਂਦੇੜ ਸਾਹਿਬ ਦੀ ਧਾਰਮਿਕ ਯਾਤਰਾ ਸਿਰਫ਼ ਛੇ ਦਿਨਾਂ ਦੀ ਹੈ ਅਤੇ ਪ੍ਰਾਈਵੇਟ ਟੂਰ ਤੋਂ ਦੂਰੀ ਵੀ ਅੱਧੀ ਹੈ ਪ੍ਰੰਤੂ ਫਿਰ ਵੀ ਪ੍ਰਤੀ ਯਾਤਰੀ ਪੈਕੇਜ 11,532 ਰੁਪਏ ਵਿੱਚ ਦਿੱਤਾ ਗਿਆ ਹੈ। ਇੱਕੋ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਪੰਜਾਬ ਸਰਕਾਰ ਨੂੰ ਘੱਟ ਦੂਰੀ ਦੀ ਅਤੇ ਘੱਟ ਦਿਨਾਂ ਦੀ ਯਾਤਰਾ ਵੱਧ ਰਾਸ਼ੀ ਵਿੱਚ ਦੇ ਰਹੀ ਹੈ ਜਦੋਂਕਿ ਪ੍ਰਾਈਵੇਟ ਯਾਤਰਾ ਲਈ ਵੱਧ ਦਿਨਾਂ ਅਤੇ ਵੱਧ ਦੂਰੀ ਦੀ ਯਾਤਰਾ ਘੱਟ ਰਾਸ਼ੀ ਵਿੱਚ ਹੈ।ઠਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਨੇ ਮਈ-ਜੂਨ ਵਿੱਚ ਭਾਰਤ ਦਰਸ਼ਨ ਤਹਿਤ 13 ਤਰ੍ਹਾਂ ਦੇ ਪੈਕੇਜ ਜਾਰੀ ਕੀਤੇ ਗਏ ਹਨ। ઠ ઠ ਰੇਲਵੇ ਦੇ ਇਹ ਸਭ ਪੈਕੇਜ 5845 ਰੁਪਏ ਤੋਂ ਸ਼ੁਰੂ ਹੋ ਕੇ 10790 ਰੁਪਏ ਪ੍ਰਤੀ ਯਾਤਰੀ ਤੱਕ ਦੇ ਹਨ ਅਤੇ ਸਾਰਿਆਂ ਦੀ ਦੂਰੀ ਕਰੀਬ ਪੰਜਾਬ ਸਰਕਾਰ ਦੀ ਸਰਕਾਰੀ ਯਾਤਰਾ ਦੇ ਨੇੜੇ-ਤੇੜੇ ਜਾਂ ਫਿਰ ਜ਼ਿਆਦਾ ਹੈ।
ਕੁਝ ਵੀ ਗਲਤ ਨਹੀਂ ਹੈ : ਕੋਹਾੜ
ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸਾਰੀ ਗਿਣਤੀ-ਮਿਣਤੀ ਲਗਾ ਕੇ ਹੀ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਨਾਲ ਐਮ.ਓ.ਯੂ. ਸਾਈਨ ਕੀਤਾ ਹੈ, ਜਿਸ ਵਿੱਚ ਕੁਝ ਵੀ ਗਲਤ ਨਹੀਂ। ਉਨ੍ਹਾਂ ਆਖਿਆ ਕਿ ਧਾਰਮਿਕ ਯਾਤਰਾ ਹੋਣ ਕਰਕੇ ਉਹ ਬਹੁਤੇ ਹਿਸਾਬ-ਕਿਤਾਬ ਵਿੱਚ ਨਹੀਂ ਪੈਂਦੇ ਹਨ।ਉਨ੍ਹਾਂ ਬੱਚਿਆਂ ਦੀ ਪੂਰੀ ਟਿਕਟ ਦੇ ਮਾਮਲੇ ‘ਤੇ ਆਖਿਆ ਕਿ ਉਹ ਤਾਂ ਹਲਕੇ ਨੂੰ ਪੂਰੀ ਗੱਡੀ ਦੇ ਦਿੰਦੇ ਹਨ, ਕੋਈ ਵੱਡਿਆਂ ਨੂੰ ਲੈ ਜਾਵੇ, ਚਾਹੇ ਛੋਟੇ ਨਿਆਣਿਆਂ ਨੂੰ ਲੈ ਜਾਵੇ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …