Breaking News
Home / ਪੰਜਾਬ / ਐਨਆਈਏ ਨੇ 57 ਗੈਂਗਸਟਰਾਂ ਦਾ ਵੇਰਵਾ ਪੰਜਾਬ ਸਰਕਾਰ ਕੋਲੋਂ ਮੰਗਿਆ

ਐਨਆਈਏ ਨੇ 57 ਗੈਂਗਸਟਰਾਂ ਦਾ ਵੇਰਵਾ ਪੰਜਾਬ ਸਰਕਾਰ ਕੋਲੋਂ ਮੰਗਿਆ

ਪੰਜਾਬ ਸਰਕਾਰ ਨੂੰ ਦੇਣੀ ਹੋਵੇਗੀ ਜਾਣਕਾਰੀ, ਜਾਂਚ ਤੋਂ ਬਾਅਦ ਕੁਰਕ ਕੀਤੀ ਜਾਵੇਗੀ ਜਾਇਦਾਦ
ਅੰਮਿ੍ਰਤਸਰ/ਬਿਊਰੋ ਨਿਊਜ਼ : ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੇ ਪੰਜਾਬ ਸਰਕਾਰ ਤੋਂ 57 ਗੈਂਗਸਟਰਾਂ ਦੀ ਪ੍ਰਾਪਰਟੀ ਦਾ ਵੇਰਵਾ ਮੰਗਿਆ ਹੈ। ਇਸ ’ਚ ਐਨਆਈਏ ਨੇ ਸਿੱਖ ਫਾਰ ਜਸਟਿਸ ਨਾਲ ਜੁੜ ਵਿਅਕਤੀਆਂ ਦੇ ਨਾਮ ਵੀ ਸ਼ਾਮਲ ਕੀਤੇ ਹਨ। ਗਲਤ ਤਰੀਕੇ ਨਾਲ ਕਮਾਈ ਹੋਣ ਦੀ ਸੂਰਤ ’ਚ ਸਰਕਾਰ ਜਾਂਚ ਤੋਂ ਬਾਅਦ ਇਨ੍ਹਾਂ ਸਾਰਿਆਂ ਦੀ ਪ੍ਰਾਪਰਟੀ ਨੂੰ ਕੁਰਕ ਕਰ ਸਕਦੀ ਹੈ। ਐਨਆਈਏ ਲਗਾਤਾਰ ਗੈਂਗਸਟਰਾਂ ਦੇ ਕਲਸਟਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਐਨਆਈਏ ਵੱਲੋਂ ਦੋ ਮਾਮਲੇ ਵੀ ਦਰਜ ਕੀਤੇ ਗਏ ਹਨ। ਜਿਨ੍ਹਾਂ ’ਚ ਵਿਦੇਸ਼ ’ਚ ਬੈਂਠੇ ਗੈਂਗਸਟਰ ਲਖਬੀਰ ਲੰਡਾ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ,, ਕਾਲਾ ਜਠੇਰਾ ਅਤੇ ਪੱਪੀ ਆਦਿ ਗੈਂਗਸਟਰਾਂ ਦੇ ਨਾਮ ਸ਼ਾਮਲ ਹਨ। ਐਨਆਈਏ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ’ਚ ਗੈਂਗਸਟਰਾਂ ਦੇ ਠਿਕਾਣਿਆਂ ’ਤੇ ਦੋ-ਤਿੰਨ ਵਾਰ ਰੇਡ ਵੀ ਕਰ ਚੁੱਕੀ ਹੈ। ਐਨਆਈਏ ਦੀ ਜਾਂਚ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਗੈਰਕਾਨੂੰਨੀ ਪੈਸੇ ਦਾ ਇਸਤੇਮਾਲ ਪ੍ਰਾਪਰਟੀ ਖਰੀਦਣ ’ਚ ਕੀਤ ਗਿਆ ਹੈ ਤਾਂ ਸਰਕਾਰ ਇਨ੍ਹਾਂ ਪ੍ਰਾਪਰਟੀਆਂ ਨੂੰ ਕੁਰਕ ਜਾਂ ਖਤਮ ਕਰ ਸਕਦੀ ਹੈ। ਗਲਤ ਤਰੀਕੇ ਨਾਲ ਕਮਾਇਆ ਗਿਆ ਪੈਸਾ, ਵਿਦੇਸ਼ੀ ਫੰਡ, ਡਰੱਗ ਤਸਕਰੀ ਜਾਂ ਫਿਰੌਤੀ ਤੋਂ ਵੀ ਇਕੱਠਾ ਕੀਤਾ ਹੋ ਸਕਦਾ ਹੈ। ਇਹੀ ਸੋਚ ਕੇ ਸਰਕਾਰ ਐਨਆਈਏ ਦੇ ਰਾਹੀਂ ਜਾਂਚ ਕਰ ਰਹੀ ਹੈ।

Check Also

ਪੰਜਾਬ ’ਚ ਚੋਣਾਂ ਲਈ ਘਰ-ਘਰ ਭੇਜਿਆ ਜਾਵੇਗਾ ‘ਚੋਣ ਸੱਦਾ’ ਪੱਤਰ

1 ਜੂਨ ਨੂੰ ਪੰਜਾਬ ’ਚ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਧਿਕਾਰੀ …