Breaking News
Home / ਭਾਰਤ / ਵਿੰਗ ਕਮਾਂਡਰ ਅਭਿਨੰਦਨ ਨੇ ਹਵਾਈ ਫੌਜ ਮੁਖੀ ਧਨੋਆ ਨਾਲ ਉਡਾਇਆ ਮਿਗ-21

ਵਿੰਗ ਕਮਾਂਡਰ ਅਭਿਨੰਦਨ ਨੇ ਹਵਾਈ ਫੌਜ ਮੁਖੀ ਧਨੋਆ ਨਾਲ ਉਡਾਇਆ ਮਿਗ-21

ਨਵੀਂ ਦਿੱਲੀ/ਬਿਊਰੋ ਨਿਊਜ਼
ਵਿੰਗ ਕਮਾਂਡਰ ਅਭਿਨੰਦਨ ਨੇ ਏਅਰ ਚੀਫ਼ ਮਾਰਸ਼ਲ ਬੀ. ਐੱਸ. ਧਨੋਆ ਨਾਲ ਅੱਜ ਮਿਗ-21 ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਉਨ੍ਹਾਂ ਦੇ ਸਾਹਸ ਲਈ ਪੂਰਾ ਦੇਸ਼ ਜਾਣਦਾ ਹੈ। ਉਨ੍ਹਾਂ ਨੇ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਹਵਾਈ ਫੌਜ ਦੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੌਰਾਨ ਆਪਣੇ ਮਿਗ-21 ਨਾਲ ਉਡਾਣ ਭਰੀ ਸੀ। ਇਸ ਦੌਰਾਨ ਪਾਕਿਸਤਾਨੀ ਜਹਾਜ਼ਾਂ ਦਾ ਪਿੱਛਾ ਕਰਦਿਆਂ ਅਭਿਨੰਦਨ ਨੇ ਉਨ੍ਹਾਂ ਨੇ ਦੇ ਇੱਕ ਐੱਫ-16 ਜਹਾਜ਼ ਨੂੰ ਹੇਠਾਂ ਸੁੱਟਿਆ ਸੀ।
ਇਸੇ ਦੌਰਾਨ ਬੀ.ਐਸ. ਧਨੋਆ ਨੇ ਕਿਹਾ ਕਿ ਅਸੀਂ ਦੋਵੇਂ ਪਾਕਿਸਤਾਨ ਖਿਲਾਫ ਲੜਦੇ ਹੋਏ ਜਹਾਜ਼ ਨਾਲ ਕੁੱਦੇ ਹਾਂ। ਉਨ੍ਹਾਂ ਕਿਹਾ ਕਿ ਮੈਂ 1988 ਵਿਚ ਪਾਕਿਸਤਾਨ ਖਿਲਾਫ ਅਜਿਹਾ ਕੀਤਾ ਸੀ ਅਤੇ ਮੈਂ 9 ਮਹੀਨੇ ਬਾਅਦ ਫਲਾਇੰਗ ਵਿਚ ਵਾਪਸ ਪਰਤਿਆ ਸੀ, ਜਦਕਿ ਅਭਿਨੰਦਨ 6 ਮਹੀਨੇ ਬਾਅਦ ਹੀ ਵਾਪਸ ਆ ਗਿਆ ਹੈ। ਧਨੋਆ ਨੇ ਕਿਹਾ ਕਿ ਮੈਂ ਕਾਰਗਿਲ ਯੁੱਧ ਅਤੇ ਅਭਿਨੰਦਨ ਨੇ ਬਾਲਾਕੋਟ ਤੋਂ ਬਾਅਦ ਲੜਾਈ ਲੜੀ ਹੈ।

Check Also

ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 2 ਦਸੰਬਰ ਤੱਕ ਕੀਤੀ ਗਈ ਮੁਲਤਵੀ

ਕਾਂਗਰਸ ਸਣੇ ਸਮੂਹ ਵਿਰੋਧੀ ਧਿਰ ਨੇ ਗੌਤਮ ਅਡਾਨੀ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਨਵੀਂ …