Breaking News
Home / ਭਾਰਤ / ਹੈਲੀਕਾਪਟਰ ਘੁਟਾਲੇ ਦੀ ਸੰਸਦ ‘ਚ ਗੂੰਜ

ਹੈਲੀਕਾਪਟਰ ਘੁਟਾਲੇ ਦੀ ਸੰਸਦ ‘ਚ ਗੂੰਜ

8ਭਾਜਪਾ ਦੇ ਸੁਬਰਾਮਨੀਅਮ ਸਵਾਮੀ ਨੇ ਰਿਸ਼ਵਤ ਕਾਂਡ ‘ਤੇ ਸੋਨੀਆ ਗਾਂਧੀ ਦਾ ਲਿਆ ਨਾਂ
ਕਾਂਗਰਸੀ ਸੰਸਦ ਮੈਂਬਰ ਭੜਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਹੈਲੀਕਾਪਟਰ ਸੌਦੇ ਵਿਚ ਰਿਸ਼ਵਤਖੋਰੀ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਤੇ ਭਾਜਪਾ ਆਹਮਣੋ-ਸਾਹਮਣੇ ਹਨ। ਇਸ ਮਾਮਲੇ ਸਬੰਧੀ ਰਾਜ ਸਭਾ ਵਿਚ ਜ਼ਬਰਦਸਤ ਹੰਗਾਮਾ ਹੋਇਆ ਹੈ। ਭਾਜਪਾ ਦੇ ਸੁਬਰਾਮਨੀਅਮ ਸਵਾਮੀ ਨੇ ਰਾਜ ਸਭਾ ਵਿਚ ਰਿਸ਼ਵਤ ਕਾਂਡ ‘ਤੇ ਬੋਲਦਿਆਂ ਸੋਨੀਆ ਗਾਂਧੀ ਦਾ ਨਾਮ ਲਿਆ। ਇਸ ‘ਤੇ ਕਾਂਗਰਸ ਸੰਸਦ ਮੈਂਬਰ ਭੜਕ ਗਏ ਤੇ ਹੰਗਾਮਾ ਕਰਨ ਲੱਗੇ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ।
ਭਾਜਪਾ’ਤੇ ਭੜਕੇ ਕਾਂਗਰਸ ਸੰਸਦ ਮੈਂਬਰ ਸਪੀਕਰ ਦੀ ਕੁਰਸੀ ਤੱਕ ਜਾ ਪਹੁੰਚੇ। ਬਾਅਦ ਵਿਚ ਉਪ ਸਭਾਪਤੀ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਦੁਬਾਰਾ ਕਾਰਵਾਈ ਸ਼ੁਰੂ ਹੋਣ ‘ਤੇ ਫਿਰ ਹੰਗਾਮਾ ਹੋਣ ਲੱਗਾ। ਹਾਲਾਂਕਿ ਸੰਸਦ ਮੈਂਬਰਾਂਨੂੰ ਦੱਸਿਆ ਗਿਆ ਕਿ ਸੋਨੀਆ ਗਾਂਧੀ ਦਾ ਨਾਮ ਰਿਕਾਰਡ ਵਿਚੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਭਾਜਪਾ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਨੇ ਪੁੱਛਿਆ ਕਿ ਅਗਸਟਾ ਵੇਸਟਲੈਂਡ ਨੂੰ ਬਲੈਕ ਲਿਸਟ ਵਿਚੋਂ ਕਿਉਂ ਕੱਢਿਆ ਗਿਆ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …