Breaking News
Home / ਭਾਰਤ / ਬੰਗਲਾਦੇਸ਼ ਨੂੰ ਕਾਰੋਬਾਰੀ ਰਾਹਤ ਦੇ ਕੇ ਭਰਮਾਉਣ ਲੱਗਾ ਚੀਨ

ਬੰਗਲਾਦੇਸ਼ ਨੂੰ ਕਾਰੋਬਾਰੀ ਰਾਹਤ ਦੇ ਕੇ ਭਰਮਾਉਣ ਲੱਗਾ ਚੀਨ

Image Courtesy :news18

97 ਫ਼ੀਸਦੀ ਉਤਪਾਦਾਂ ਨੂੰ ਕੀਤਾ ਟੈਕਸ ਫਰੀ
ਢਾਕਾ : ਭਾਰਤ ਨਾਲ ਵਧਦੇ ਤਣਾਅ ਦਰਮਿਆਨ ਚੀਨ ਨੇ ਨੇਪਾਲ ਤੇ ਬੰਗਲਾਦੇਸ਼ ਨੂੰ ਆਪਣੇ ਪਾਲੇ ਵਿਚ ਲਿਆਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਉਸ ਨੇ ਬੰਗਲਾਦੇਸ਼ ਤੋਂ ਦਰਾਮਦ 97 ਫ਼ੀਸਦੀ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਟੈਕਸ ਫਰੀ ਕਰਨ ਦਾ ਫ਼ੈਸਲਾ ਕੀਤਾ ਹੈ। ਨਵੀਆਂ ਦਰਾਂ ਪਹਿਲੀ ਜੁਲਾਈ ਤੋਂ ਪ੍ਰਭਾਵੀ ਹੋ ਜਾਣਗੀਆਂ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਦੀ ਲਗਪਗ ਇਕ ਮਹੀਨੇ ਪਹਿਲਾਂ ਮੁਲਾਕਾਤ ਹੋਈ ਸੀ। ਉਸੇ ਦੌਰਾਨ ਦੋਵੇਂ ਨੇਤਾਵਾਂ ਨੇ ਦੁਵੱਲੇ ਸੰਬੰਧਾਂ ਵਿਚ ਸੁਧਾਰ ‘ਤੇ ਚਰਚਾ ਕੀਤੀ ਸੀ, ਪਰ ਭਾਰਤ-ਚੀਨ ਸਰਹੱਦ ‘ਤੇ ਤਣਾਅ ਦੇ ਮਾਹੌਲ ਵਿਚ ਆਇਆ ਇਹ ਫ਼ੈਸਲਾ ਬੰਗਲਾਦੇਸ਼ ਨੂੰ ਚੀਨ ਦੁਆਰਾ ਰਿਝਾਉਣ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਭਾਰਤ ਭਰ ਵਿਚ ਦਿਸਿਆ ਸਦੀ ਦਾ ਪਹਿਲਾ ਸੂਰਜ ਗ੍ਰਹਿਣ
ਨਵੀਂ ਦਿੱਲੀ : ਭਾਰਤ ਭਰ ਦੇ ਲੋਕਾਂ ਨੇ 21 ਜੂਨ ਨੂੰ ਸਦੀ ਦੇ ਪਹਿਲੇ ਪੂਰਨ ਸੂਰਜ ਗ੍ਰਹਿਣ ਦਾ ਆਨੰਦ ਮਾਣਿਆ ਜੋ ਤਕਰੀਬਨ ਤਿੰਨ ਘੰਟੇ ਤੱਕ ਰਿਹਾ। ਹਾਲਾਂਕਿ ਬੱਦਲਵਾਈ ਕਾਰਨ ਲੋਕਾਂ ਨੂੰ ਨਿਰਾਸ਼ਾ ਵੀ ਹੋਈ। ਦੁਪਹਿਰ ਸਮੇਂ ‘ਰਿੰਗ ਆਫ ਫਾਇਰ’ ਦਿਖਾਈ ਦਿੱਤੀ ਜੋ ਤਕਰੀਬਨ 30 ਸਕਿੰਟ ਵਾਸਤੇ ਰਹੀ ਤੇ ਇਹ ਮੁੱਖ ਤੌਰ ‘ਤੇ ਚੰਡੀਗੜ੍ਹ, ਦਿੱਲੀ, ਸ਼ਿਮਲਾ ਤੇ ਜੈਪੁਰ ਤੋਂ ਦਿਖਾਈ ਦਿੱਤੀ। ਇਹ ਇਸ ਦਹਾਕੇ ਦਾ ਆਖਰੀ ਸੂਰਜ ਗ੍ਰਹਿਣ ਸੀ ਅਤੇ ਅਗਲਾ ਸੂਰਜ ਗ੍ਰਹਿਣ 11 ਸਾਲ ਬਾਅਦ 2031 ਵਿਚ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੂਰਜ ਗ੍ਰਹਿਣ ਸਵੇਰੇ ਕਰੀਬ 9 ਵਜੇ ਸ਼ੁਰੂ ਹੋਇਆ। ਦੁਪਹਿਰ ਸਮੇਂ ਜਦੋਂ ਸੂਰਜ, ਚੰਨ ਤੇ ਧਰਤੀ ਇੱਕ ਕਤਾਰ ਵਿਚ ਆ ਗਏ ਤਾਂ ਲੋਕਾਂ ਨੇ ਸਦੀ ਦੇ ਪਹਿਲੇ ਪੂਰਨ ਸੂਰਜ ਗ੍ਰਹਿਣ ਦੇ ਦਰਸ਼ਨ ਕੀਤੇ। ਇਹ ਸਾਲ ਦਾ ਤੀਜਾ ਗ੍ਰਹਿਣ ਸੀ। ਇਸ ਤੋਂ ਪਹਿਲਾਂ ਜਨਵਰੀ ਤੇ ਜੂਨ ਮਹੀਨੇ ਦੋ ਵਾਰ ਚੰਦਰਮਾ ਗ੍ਰਹਿਣ ਲੱਗ ਚੁੱਕਾ ਹੈ। ਕਰੀਬ ਨੌਂ ਵਜੇ ਸ਼ੁਰੂ ਹੋਇਆ ਸੂਰਜ ਗ੍ਰਹਿਣ ਬਾਅਦ ਦੁਪਹਿਰ 2.28 ਵਜੇ ਤੱਕ ਰਿਹਾ।

Check Also

ਖੇਤੀ ਕਾਨੂੰਨਾਂ ਖਿਲਾਫ ਦਿੱਲੀ ’ਚ ਰੋਸ ਮਾਰਚ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਮਿਲੀ ਇਜਾਜ਼ਤ

ਭਲਕੇ 17 ਸਤੰਬਰ ਨੂੰ ਕੀਤਾ ਜਾਣਾ ਸੀ ਰੋਸ ਮਾਰਚ ਨਵੀਂ ਦਿੱਲੀ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਖਿਲਾਫ …