
ਮਨਮਾਨੀ ਦੇ ਕਿਰਾਇਆਂ ਨੂੰ ਕੰਟਰੋਲ ਕਰਨ ਦੇ ਲਈ ਨਵੇਂ ਨਿਯਮ ਫਾਈਨਲ
ਨਵੀਂ ਦਿੱਲੀ/ਬਿਊਰੋ ਨਿਊਜ਼
ਯਾਤਰੀਆਂ ਨੂੰ ਮਹਿੰਗੀਆਂ ਫਲਾਈਟ ਟਿਕਟਾਂ ਤੋਂ ਜਲਦੀ ਰਾਹਤ ਮਿਲ ਸਕਦੀ ਹੈ। ਭਾਰਤ ਸਰਕਾਰ ਨੇ ਪਿਛਲੇ ਦਿਨੀਂ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਸ ਨੇ ਏਅਰਲਾਈਨਜ਼ ਦੇ ਮਨਮਾਨੇ ਕਿਰਾਏ ਨੂੰ ਕੰਟਰੋਲ ਵਿਚ ਕਰਨ ਲਈ ਨਵੇਂ ਨਿਯਮਾਂ ਨੂੰ ਫਾਈਨਲ ਕਰ ਲਿਆ ਹੈ। ਸਰਕਾਰ ਦੋ ਹਫਤਿਆਂ ਵਿਚ ਇਨ੍ਹਾਂ ਨਵੇਂ ਨਿਯਮਾਂ ਨੂੰ ਜਾਰੀ ਕਰੇਗੀ। ਸੁਪਰੀਮ ਕੋਰਟ ਨੇ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਸਮੇਂ ਚੱਲ ਰਹੇ ਨਿਯਮਾਂ ਨੂੰ 16 ਨਵੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ’ਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਇਸ ਫੈਸਲੇ ਦਾ ਸਿੱਧਾ ਅਸਰ ਸ਼ੇਅਰ ਬਜ਼ਾਰ ’ਤੇ ਵੀ ਦਿੱਸਿਆ। ਸੁਪਰੀਮ ਕੋਰਟ ਵਿਚ ਪ੍ਰਾਈਵੇਟ ਏਅਰਲਾਈਨ ਵਲੋਂ ਵਸੂਲੇ ਜਾਣ ਵਾਲੇ ਮਨਮਾਨੇ ਕਿਰਾਏ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੁਣਵਾਈ ਚੱਲ ਰਹੀ ਹੈ। ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਮਾਨਯੋਗ ਜਸਟਿਸ ਬਿਕਰਮ ਨਾਥ, ਜਸਟਿਸ ਆਰ. ਮਹਾਦੇਵਨ ਅਤੇ ਜਸਟਿਸ ਅਪਾਰੇਸ਼ ਸਿੰਘ ਦੀ ਬੈਂਚ ਨੂੰ ਨਵੇਂ ਨਿਯਮਾਂ ਬਾਰੇ ਦੱਸਿਆ ਹੈ।

