6.6 C
Toronto
Monday, October 19, 2026
spot_img
HomeਕੈਨੇਡਾFrontਮਸਕ ਅਮਰੀਕਾ ਦੇ ਹਰ ਬੱਚੇ ਨੂੰ ਸਪੇਸ ਐਕਸ ਦਾ ਦੇਣਗੇ ਸ਼ੇਅਰ

ਮਸਕ ਅਮਰੀਕਾ ਦੇ ਹਰ ਬੱਚੇ ਨੂੰ ਸਪੇਸ ਐਕਸ ਦਾ ਦੇਣਗੇ ਸ਼ੇਅਰ

ਮਸਕ ਅਮਰੀਕਾ ਦੇ ਹਰ ਬੱਚੇ ਨੂੰ ਸਪੇਸ ਐਕਸ ਦਾ ਦੇਣਗੇ ਸ਼ੇਅਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਅਗਲੇ ਸਾਲ ਯਾਨੀ 2028 ’ਚ ਅਮਰੀਕਾ ਦੇ ਹਰ ਬੱਚੇ ਨੂੰ ਉਹਨਾਂ ਦੀ ਰੌਕਟ ਬਣਾਉਣ ਵਾਲੀ ਕੰਪਨੀ ਸਪੇਸਐਕਸ ਦਾ ਇਕ ਸ਼ੇਅਰ ਗਿਫਟ ਕਰਨਗੇ। ਮਸਕ ਨੇ ਅੱਜ 19 ਅਕਤੂਬਰ ਨੂੰ ਆਪਣੇ ਸਪੈਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸਦਾ ਐਲਾਨ ਕੀਤਾ। ਹੁਣ ਸਪੇਸਐਕਸ ਦੇ ਇਕ ਸ਼ੇਅਰ ਦੀ ਕੀਮਤ 146 ਡਾਲਰ, ਯਾਨੀ ਕਰੀਬ 14 ਹਜ਼ਾਰ ਰੁਪਏ ਦੇ ਬਰਾਬਰ ਹੈ। ਅਮਰੀਕਾ ਵਿਚ ਕਰੀਬ 7 ਕਰੋੜ 2 ਲੱਖ ਬੱਚੇ ਹਨ। ਇਸਦੇ ਚੱਲਦਿਆਂ ਵੰਡੇ ਜਾਣ ਵਾਲੇ ਸ਼ੇਅਰਜ਼ ਦਾ ਮੁੱਲ 1 ਲੱਖ ਕਰੋੜ ਰੁਪਏ ਹੋਵੇਗਾ। ਹਾਲਾਂਕਿ ਕਰੋੜਾਂ ਬੱਚਿਆਂ ਤੱਕ ਇਸ ਨੂੰ ਪਹੁੰਚਾਉਣ ਦਾ ਪ੍ਰੋਸੈਸ ਕੀ ਰਹੇਗਾ, ਇਸ ਬਾਰੇ ਜਾਣਕਾਰੀ ਬਾਅਦ ਵਿਚ ਪਤਾ ਲੱਗੇਗੀ। ਫਿਲਹਾਲ ਮਸਕ ਜਾਂ ਉਨ੍ਹਾਂ ਦੀ ਕੰਪਨੀ ਵਲੋਂ ਇਸਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਸਕ ਨੇ ਆਪਣੀ ਪੋਸਟ ਵਿਚ ‘ਅਮਰੀਕਾ ਦੇ ਹਰ ਬੱਚੇ’ ਦੀ ਗੱਲ ਕਹੀ ਹੈ, ਪਰ ਇਸ ’ਤੇ ਕਈ ਪੇਚ ਫਸੇ ਹੋਏ ਹਨ। ਇਹ ਵੀ ਸਪੱਸ਼ਟ ਨਹੀਂ ਹੈ ਕਿ ਸ਼ੇਅਰ ਸਿਰਫ ਉਨ੍ਹਾਂ ਬੱਚਿਆਂ ਨੂੰ ਮਿਲਣਗੇ, ਜਿਨ੍ਹਾਂ ਕੋਲ ਅਮਰੀਕੀ ਨਾਗਰਿਕਤਾ ਹੈ, ਜਾਂ ਫਿਰ ਅਮਰੀਕਾ ਵਿਚ ਰਹਿ ਰਹੇ ਹੋਰ ਬੱਚਿਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ।

RELATED ARTICLES
POPULAR POSTS