18.3 C
Toronto
Friday, October 16, 2026
spot_img
HomeਕੈਨੇਡਾFrontਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ - ਧੀ...

ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ – ਧੀ ‘ਰੀਆ ਬਾਦਲ’ ਦੇ ਵਿਆਹ ਦਾ ਦਿੱਤਾ ਸੱਦਾ

ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ – ਧੀ ‘ਰੀਆ ਬਾਦਲ’ ਦੇ ਵਿਆਹ ਦਾ ਦਿੱਤਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਵਿਚ ਦਿਨੋ-ਦਿਨ ਗਰਮਾ ਰਹੇ ਸਿਆਸੀ ਅਤੇ ਚੋਣ ਮਾਹੌਲ ਦੇ ਮੱਦੇਨਜ਼ਰ ਸੂਬੇ ਨਾਲ ਜੁੜੀ ਹਰ ਗਤੀਵਿਧੀ- ਚਾਹੇ ਉਹ ਰਣਨੀਤਕ ਬੈਠਕ ਹੋਵੇ ਜਾਂ ਸ਼ਿਸ਼ਟਾਚਾਰ ਮੁਲਾਕਾਤ, ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਸੇ ਦੌਰਾਨ ਜਦੋਂ ਭਾਜਪਾ ਦੋ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਤਾਂ ਦਿੱਲੀ ਦੇ ਸਿਆਸੀ ਹਲਕਿਆਂ ਵਿਚ ਇਸਦੇ ਮਕਸਦ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਦਾ ਬਜ਼ਾਰ ਗਰਮ ਹੋ ਗਿਆ। ਮਨਪ੍ਰੀਤ ਬਾਦਲ ਆਪਣੀ ਧੀ ‘ਰੀਆ ਬਾਦਲ’ ਦੇ ਵਿਆਹ ਦਾ ਸੱਦਾ ਪੱਤਰ ਦੇਣ ਲਈ ਪਹੁੰਚੇ ਸਨ। ਰੀਆ ਬਾਦਲ ਦਾ ਵਿਆਹ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਨਾਲ ਹੋਣ ਜਾ ਰਿਹਾ ਹੈ। ਮਾਰਤੰਡ ਸਿੰਘ, ਵਿਕਰਮਾਦਿੱਤਿਆ ਸਿੰਘ ਦੇ ਸਪੁੱਤਰ ਹਨ ਅਤੇ ਇਸ ਵਿਆਹ ਨਾਲ ਦੇਸ਼ ਦੇ ਦੋ ਪ੍ਰਮੁੱਖ ਘਰਾਣੇ ਆਪਸ ਵਿਚ ਜੁੜਨਗੇ। ਇਸ ਮੁਲਾਕਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੀ ਪਤਨੀ , ਬੇਟਾ ਅਤੇ ਧੀ ਰੀਆ ਬਾਦਲ ਵੀ ਮੌਜੂਦ ਸਨ। ਇਸ ਵਿਆਹ ਦੇ ਵਿਸਥਾਰਤ ਸਮਾਗਮਾਂ ਦੀ ਸ਼ੁਰੂਆਤ 28 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਰਾਤ ਦੇ ਖਾਣੇ ਅਤੇ ਰਿਸੈਪਸ਼ਨ ਨਾਲ ਹੋਵੇਗੀ ਅਤੇ ਅਨੰਦ ਕਾਰਜ ਦੀ ਰਸਮ 4 ਨਵੰਬਰ ਨੂੰ ਦਿੱਲੀ ਵਿਖੇ ਨਿਭਾਈ ਜਾਵੇਗੀ।

RELATED ARTICLES
POPULAR POSTS