18.3 C
Toronto
Thursday, September 17, 2026
spot_img
Homeਭਾਰਤਰਾਹੁਲ ਗਾਂਧੀ ਅਸਤੀਫੇ ਦੀ ਜਿੱਦ 'ਤੇ ਕਾਇਮ

ਰਾਹੁਲ ਗਾਂਧੀ ਅਸਤੀਫੇ ਦੀ ਜਿੱਦ ‘ਤੇ ਕਾਇਮ

ਰਾਹੁਲ ਗਾਂਧੀ ਅਸਤੀਫੇ ਦੀ ਜਿੱਦ ‘ਤੇ ਕਾਇਮਨਰਾਜ਼ ਕਾਂਗਰਸੀ ਵਰਕਰ ਵਲੋਂ ਆਤਮ ਹੱਤਿਆ ਦੀ ਕੋਸ਼ਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਅਸਤੀਫੇ ਦੀ ਜਿੱਦ ‘ਤੇ ਕਾਇਮ ਹੈ। ਇਸਦੇ ਚੱਲਦਿਆਂ ਇਕ ਨਰਾਜ਼ ਕਾਂਗਰਸੀ ਵਰਕਰ ਨੇ ਦਿੱਲੀ ‘ਚ ਕਾਂਗਰਸ ਪਾਰਟੀ ਦੇ ਦਫਤਰ ਦੇ ਬਾਹਰ ਇਕ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਥੇ ਮੌਜੂਦ ਹੋਰ ਵਿਅਕਤੀਆਂ ਨੇ ਕਾਂਗਰਸੀ ਵਰਕਰ ਨੂੰ ਦਰੱਖਤ ਤੋਂ ਹੇਠਾਂ ਲਾਹ ਲਿਆ। ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲਾ ਇਹ ਵਿਅਕਤੀ ਵਾਰ-ਵਾਰ ਰਾਹੁਲ ਗਾਂਧੀ ਨੂੰ ਜਿੱਦ ਛੱਡ ਕੇ ਅਸਤੀਫਾ ਵਾਪਸ ਲੈਣ ਦੀ ਅਪੀਲ ਕਰ ਰਿਹਾ ਸੀ। ਉਸਦਾ ਇਹ ਵੀ ਕਹਿਣਾ ਸੀ ਕਿ ਜੇਕਰ ਰਾਹੁਲ ਨੇ ਅਸਤੀਫਾ ਵਾਪਸ ਨਾ ਲਿਆ ਤਾਂ ਉਹ ਜ਼ਰੂਰ ਆਤਮ ਹੱਤਿਆ ਕਰ ਲਵੇਗਾ। ਧਿਆਨ ਰਹੇ ਕਿ ਲੰਘੇ ਕੱਲ੍ਹ ਵੀ ਪੰਜ ਕਾਂਗਰਸੀ ਮੁੱਖ ਮੰਤਰੀ ਰਾਹੁਲ ਨੂੰ ਮਨਾਉਣ ਲਈ ਨਵੀਂ ਦਿੱਲੀ ਗਏ ਸਨ। ਇਹ ਵੀ ਚਰਚਾ ਹੈ ਕਿ ਜੇਕਰ ਰਾਹੁਲ ਗਾਂਧੀ ਦਾ ਅਸਤੀਫਾ ਮਨਜੂਰ ਹੋ ਜਾਂਦਾ ਹੈ ਕਿ ਸੁਸ਼ੀਲ ਕੁਮਾਰ ਸ਼ਿੰਦੇ ਕਾਂਗਰਸ ਪ੍ਰਧਾਨ ਬਣ ਸਕਦੇ ਹਨ। ਦੂਜੇ ਪਾਸੇ ਡਾ. ਮਨਮੋਹਨ ਸਿੰਘ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ।

RELATED ARTICLES
POPULAR POSTS