Breaking News
Home / ਭਾਰਤ / ਕੇਜਰੀਵਾਲ ਨੂੰ ਵੋਟਿੰਗ ਮਸ਼ੀਨਾਂ ‘ਤੇ ਸ਼ੱਕ

ਕੇਜਰੀਵਾਲ ਨੂੰ ਵੋਟਿੰਗ ਮਸ਼ੀਨਾਂ ‘ਤੇ ਸ਼ੱਕ

ਕਿਹਾ, ਦਿੱਲੀ ‘ਚ ਐਮਸੀਡੀ ਚੋਣਾਂ ਬੈਲਟ ਪੇਪਰਾਂ ‘ਤੇ ਕਰਵਾਈਆਂ ਜਾਣ
ਚੋਣ ਕਮਿਸ਼ਨ ਨੇ ਬੈਲਟ ਪੇਪਰਾਂ ‘ਤੇ ਚੋਣ ਕਰਵਾਉਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਦਿੱਲੀ ਸਰਕਾਰ ਈ.ਵੀ.ਐਮ. ਦੇ ਸਥਾਨ ‘ਤੇ ਬੈਲੇਟ ਪੇਪਰ ਨਾਲ ਐਮ.ਸੀ.ਡੀ. ਚੋਣਾਂ ਕਰਵਾਏ। ਉੱਤਰ ਪ੍ਰਦੇਸ਼ ਚੋਣਾਂ ਤੋਂ ਬਾਅਦ ਸਮਾਜਵਾਦੀ ਪਾਰਟੀ ਤੇ ਬਸਪਾ ਵੱਲੋਂ ਏ.ਵੀ.ਐਮ. ਛੇੜਛਾੜ ਦੇ ਲਾਏ ਦੋਸ਼ਾਂ ਦਾ ਆਮ ਆਦਮੀ ਪਾਰਟੀ ਨੇ ਵੀ ਸਮਰਥਨ ਕੀਤਾ ਸੀ। ਇਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਨੇ ਆਗਾਮੀ ਐਮਸੀਡੀ ਚੋਣਾਂ ਵਿੱਚ ਏਵੀਐਮ ਦੀ ਥਾਂ ਬੈਲੇਟ ਪੇਪਰ ਰਾਹੀਂ ਵੋਟਾਂ ਕਰਨ ਦਾ ਗੱਲ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਗੋਆ ਚੋਣਾਂ ਵਿਚ ਸਫਲਤਾ ਨਾ ਮਿਲਣ ਦੇ ਚੱਲਦਿਆਂ ਹੁਣ ਆਮ ਆਦਮੀ ਪਾਰਟੀ ਵੀ ਈ.ਵੀ.ਐਮ. ‘ਤੇ ਸ਼ੱਕ ਪ੍ਰਗਟ ਕਰ ਰਹੀ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ ਬੈਲਟ ਪੇਪਰਾਂ ‘ਤੇ ਚੋਣ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਧਿਆਨ ਰਹੇ ਕਿ ਚੋਣ ਕਮਿਸ਼ਨ ਨੇ ਦਿੱਲੀ ਵਿਚ ਨਗਰ ਨਿਗਮ ਚੋਣਾਂ ਦੀ ਤਾਰੀਕ ਦਾ ਐਲਾਨ ਕਰਦਿਆਂ ਦੱਸਿਆ ਹੈ ਕਿ ਵੋਟਾਂ ਈਵੀਐਮ ਰਾਹੀਂ ਹੀ 22 ਅਪ੍ਰੈਲ ਨੂੰ ਪੈਣਗੀਆਂ ਅਤੇ ਨਤੀਜੇ 25 ਅਪ੍ਰੈਲ ਨੂੰ ਐਲਾਨੇ ਜਾਣਗੇ। ਪੰਜਾਬ ਅਤੇ ਗੋਆ ਵਿਚ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਦਿੱਲੀ ਦੀਆਂ ਨਗਰ ਨਿਗਮ ਚੋਣਾਂ ਵੀ ਇਕ ਚੈਲੰਜ ਬਣ ਗਈਆਂ ਹਨ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …