-9.9 C
Toronto
Sunday, January 25, 2026
spot_img
HomeਕੈਨੇਡਾFrontਇਕ ਦੇਸ਼, ਇਕ ਚੋਣ ਦਾ ਦੇਸ਼ ਦੀ ਆਮ ਜਨਤਾ ਨੂੰ ਮਿਲੇਗਾ ਲਾਭ

ਇਕ ਦੇਸ਼, ਇਕ ਚੋਣ ਦਾ ਦੇਸ਼ ਦੀ ਆਮ ਜਨਤਾ ਨੂੰ ਮਿਲੇਗਾ ਲਾਭ

ਇਕ ਦੇਸ਼, ਇਕ ਚੋਣ ਦਾ ਦੇਸ਼ ਦੀ ਆਮ ਜਨਤਾ ਨੂੰ ਮਿਲੇਗਾ ਲਾਭ

ਰਾਮਨਾਥ ਕੋਵਿੰਦ ਬੋਲੇ : ਸਾਰੀਆਂ ਕਮੇਟੀ ਇਕ ਦੇਸ਼, ਇਕ ਚੋਣ ਯੋਜਨਾ ਦੇ ਹੱਕ ’ਚ

ਰਾਏ ਬਰੇਲੀ/ਬਿਊਰੋ ਨਿਊਜ਼ :

‘ਇਕ ਦੇਸ਼, ਇਕ ਚੋਣ’ ਦੀ ਸੰਭਾਵਨਾ ਤਲਾਸ਼ਣ ਵਾਲੀ ਕਮੇਟੀ ਦੇ ਮੁਖੀ ਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਵਿਚ ਸਾਰੀਆਂ ਚੋਣਾਂ ਇੱਕੋ ਸਮੇਂ ਕਰਵਾਉਣ ਦੇ ਵਿਚਾਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਹਿੱਤ ਵਿਚ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਦੇਸ਼ ਦੇ ਆਮ ਲੋਕਾਂ ਨੂੰ ਹੋਵੇਗਾ, ਕਿਉਂਕਿ ਜਿੰਨਾ ਪੈਸਾ ਵਾਰ-ਵਾਰ ਚੋਣਾਂ ’ਤੇ ਖਰਚਿਆ ਜਾਂਦਾ ਹੈ ਉਹ ਪੈਸਾ ਬਚੇਗਾ ਅਤੇ ਉਹੀ ਪੈਸਾ ਦੇਸ਼ ਦੇ ਵਿਕਾਸ ਕਾਰਜਾਂ ਵਿਚ ਲਗਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਦਾ ਫਾਇਦਾ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਵੀ ਮਿਲੇਗਾ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ, ਕਾਂਗਰਸ ਪਾਰਟੀ ਹੋਵੇ ਜਾਂ ਦੂਜੇ ਰਾਜਨੀਤਿਕ ਦਲ ਹੋਣ। ਉਨ੍ਹਾਂ ਕਿਹਾ ਕਿ ਇਕ ਦੇਸ਼ ਅਤੇ ਇਕ ਚੋਣ ਵਾਲੀ ਯੋਜਨਾ ਦੇਸ਼ ਦੇ ਹਿਤ ਵਿਚ ਹੈ ਅਤੇ ਇਸ ’ਚ ਕੋਈ ਭੇਦਭਾਵ ਨਹੀਂ। ਸਾਬਕਾ ਰਾਸ਼ਟਰਪਤੀ ਯੂਪੀ ਦੇ ਰਾਏਬਰੇਲੀ ’ਚ ਇਕ ਨਿੱਜੀ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪਹੁੰਚੇ ਸਨ ਇਥੇ ਹੀ ਉਨ੍ਹਾਂ ਵੱਲੋਂ ਇਨ੍ਹਾਂ ਗੱਲਾਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਰਾਜਨੀਤਿਕ ਪਾਰਟੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਸੁਝਾਅ ਮੰਗੇ ਹਨ। ਜਦਕਿ ਇਸ ਸਬੰਧੀ ਸੰਸਦੀ ਕਮੇਟੀ, ਨੀਤੀ ਆਯੋਗ, ਭਾਰਤੀ ਚੋਣ ਕਮਿਸ਼ਨ ਤੋਂ ਇਲਾਵਾ ਹੋਰ ਕਈ ਦੀ ਕਮੇਟੀਆਂ ਦੀ ਰਿਪੋਰਟ ਆ ਚੁੱਕੀ ਹੈ। ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਵਿੱਚ ‘ਇੱਕ ਦੇਸ਼-ਇੱਕ ਚੋਣ’ ਯੋਜਨਾ ਲਾਗੂ ਕੀਤੀ ਜਾਵੇ।’  ਕਿਉਂਕਿ ਇਸ ’ਚ ਦੇਸ਼ ਅਤੇ ਰਾਸ਼ਟਰੀ ਹਿਤ ਦਾ ਮੁੱਦਾ ਹੈ ਜਦਕਿ ਇਸ ਨਾਲ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ।

RELATED ARTICLES
POPULAR POSTS