-11.5 C
Toronto
Sunday, January 25, 2026
spot_img
Homeਭਾਰਤਕਰੋਨਾ ਕਾਲ ਦੌਰਾਨ ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ

ਕਰੋਨਾ ਕਾਲ ਦੌਰਾਨ ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ

Image Courtesy :jagbani(punjabkesar)

ਪ੍ਰਸ਼ਨ ਕਾਲ ਨਾ ਹੋਣ ‘ਤੇ ਵਿਰੋਧੀ ਧਿਰ ਨੇ ਕੀਤਾ ਜ਼ਬਰਦਸਤ ਹੰਗਾਮਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਦੌਰਾਨ 17ਵੀਂ ਲੋਕ ਸਭਾ ਦਾ ਚੌਥਾ ਮਾਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ। ਇਜਲਾਸ ਦੇ ਪਹਿਲੇ ਦਿਨ ਇਸ ਵਾਰ ਸਭ ਕੁਝ ਬਦਲਿਆ ਹੋਇਆ ਨਜ਼ਰ ਆਇਆ। ਸੰਸਦ ਦੇ ਗਲਿਆਰੇ ਵਿਚ ਦਾਖਲੇ ਤੋਂ ਲੈ ਕੇ ਸਦਨ ਦੀ ਕਾਰਵਾਈ ਤੱਕ ਕਰੋਨਾ ਦਾ ਅਸਰ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਭਾਜਪਾ ਦੇ 12 ਸੰਸਦ ਮੈਂਬਰਾਂ ਸਮੇਤ 17 ਸੰਸਦ ਮੈਂਬਰ ਕਰੋਨਾ ਤੋਂ ਪੀੜਤ ਵੀ ਪਾਏ ਗਏ। ਇਸੇ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਸੰਸਦ ਮੈਂਬਰਾਂ ਤੋਂ ਲੈ ਕੇ ਸੰਸਦ ਦੇ ਕਰਮਚਾਰੀ ਤੇ ਸਕਿਉਰਿਟੀ ਸਟਾਫ ਤੱਕ ਸਾਰਿਆਂ ਨੇ ਮਾਸਕ ਪਹਿਨੇ ਹੋਏ ਸਨ ਅਤੇ ਸਰੀਰਕ ਦੂਰੀ ਦਾ ਪਾਲਣ ਕਰਦੇ ਵੀ ਦੇਖੇ ਗਏ। ਇਹ ਪਹਿਲੀ ਵਾਰ ਹੈ ਜਦੋਂ ਸਦਨ ਵਿਚ ਪ੍ਰਸ਼ਨ ਕਾਲ ਨਹੀਂ ਹੋਇਆ ਅਤੇ ਵਿਰੋਧੀ ਧਿਰ ਨੇ ਇਸ ‘ਤੇ ਹੰਗਾਮਾ ਵੀ ਕੀਤਾ। ਵਿਰੋਧੀ ਧਿਰ ਨੇ ਇਸ ਨੂੰ ਲੋਕਤੰਤਰ ਦੇ ਖਿਲਾਫ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਪਾਸੇ ਕਰੋਨਾ ਹੈ ਤੇ ਦੂਜੇ ਪਾਸੇ ਫ਼ਰਜ਼ ਅਤੇ ਸੰਸਦ ਮੈਂਬਰਾਂ ਨੇ ਫ਼ਰਜ਼ ਦਾ ਪੱਖ ਚੁਣਿਆ ਹੈ। ਪੀਐੱਮ ਨੇ ਕਿਹਾ ਜਦੋਂ ਤੱਕ ਕਰੋਨਾ ਵੈਕਸੀਨ ਨਹੀਂ, ਉਦੋਂ ਤੱਕ ਕੋਈ ਢਿੱਲ ਵੀ ਨਹੀਂ। ਸਦਨ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਮੇਤ ਹੋਰ ਵਿਛੜੇ ਆਗੂਆਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਗਈਆਂ।

RELATED ARTICLES
POPULAR POSTS