9.4 C
Toronto
Saturday, October 17, 2026
spot_img
Homeਭਾਰਤਮੋਦੀ ਨੇ ਮਨਮੋਹਨ ਸਿੰਘ ਦੀ ਬੇਦਾਗ ਛਵੀ 'ਤੇ ਲਾਇਆ ਪ੍ਰਸ਼ਨ ਚਿੰਨ੍ਹ

ਮੋਦੀ ਨੇ ਮਨਮੋਹਨ ਸਿੰਘ ਦੀ ਬੇਦਾਗ ਛਵੀ ‘ਤੇ ਲਾਇਆ ਪ੍ਰਸ਼ਨ ਚਿੰਨ੍ਹ

ਮੋਦੀ ਨੇ ਮਨਮੋਹਨ ਸਿੰਘ ਦੀ ਬੇਦਾਗ ਛਵੀ ‘ਤੇ ਲਾਇਆ ਪ੍ਰਸ਼ਨ ਚਿੰਨ੍ਹਕਿਹਾ, ਇੰਨੇ ਘੋਟਾਲਿਆਂ ਵਿਚ ਵੀ ਮਨਮੋਹਨ ਬੇਦਾਗ ਰਹੇ, ਰੇਨਕੋਟ ਪਾ ਕੇ ਨਹਾਉਣਾ ਉਹੀ ਜਾਣਦੇ ਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਕਾਂਗਰਸ ਸ਼ਾਸ਼ਨ ਕਾਲ ਦੇ ਘੁਟਾਲਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਡਾਕਟਰ ਮਨਮੋਹਨ ਸਿੰਘ ਦੀ ਬੇਦਾਗ ਛਵੀ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ। ਮੋਦੀ ਨੇ ਆਖਿਆ ਕਿ ਏਨੇ ਘੋਟਾਲਿਆਂ ਵਿਚ ਮਨਮੋਹਨ ਬੇਦਾਗ ਰਹੇ। ਰੇਨਕੋਟ ਪਾ ਕੇ ਨਹਾਉਣਾ ਉਹੀ ਜਾਣਦੇ ਹਨ। ਮੋਦੀ ਦੀ ਇਸ ਟਿੱਪਣੀ ਤੋਂ ਬਾਅਦ ਰਾਜ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ ਅਤੇ ਕਾਂਗਰਸ ਨੇ ਵਾਕ ਆਊਟ ਕਰ ਦਿੱਤਾ। ਮੋਦੀ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ‘ਤੇ ਹਮਲਾ ਬੋਲਦਿਆਂ ਆਖਿਆ ਕਿ ਉਨ੍ਹਾਂ ਨੇ ਵੀ ਆਰ ਬੀ ਆਈ ਦੇ ਕੰਮ ਵਿਚ ਟੰਗ ਅੜਾਈ ਸੀ। ਨੋਟਬੰਦੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਆਖਿਆ ਕਿ ਇਹ ਨੋਟਬੰਦੀ ਰਾਜਨੀਤਕ ਫੈਸਲਾ ਨਹੀਂ ਹੈ ਇਹ ਤਾਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ ਲੜਾਈ ਹੈ।

RELATED ARTICLES
POPULAR POSTS