ਲਗਾਉਣਾ ਪਿਆ ਕਰਫਿਊ, 40 ਵਿਅਕਤੀ ਗ੍ਰਿਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਹਿੰਡੌਨ ਕਸਬੇ ਵਿਚ ਭੜਕੀ ਭੀੜ ਨੇ ਭਾਜਪਾ ਵਿਧਾਇਕ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਤੋਂ ਬਾਅਦ ਕਸਬੇ ਵਿਚ ਕਰਫਿਊ ਲਗਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਲਗਭਗ ਪੰਜ ਹਜ਼ਾਰ ਵਿਅਕਤੀਆਂ ਦੀ ਭੀੜ ਨੇ ਭਾਜਪਾ ਵਿਧਾਇਕ ਰਾਜ ਕੁਮਾਰੀ ਜਾਟਵ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਭਰੋਸੀ ਲਾਲ ਜਾਟਵ ਦੇ ਘਰ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ 40 ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਲੰਘੇ ਕੱਲ੍ਹ ਹੋਈ ਹਿੰਸਾ ਦੇ ਜਵਾਬ ਵਿਚ ਅੱਜ ਸਵੇਰੇ ਭੀੜ ਇਕੱਠੀ ਹੋਣ ਲੱਗੀ। ਧਾਰਾ 144 ਲੱਗੀ ਹੋਣ ਦੇ ਬਾਵਜੂਦ ਵੀ ਹੌਲੀ ਹੌਲੀ 40 ਹਜ਼ਾਰ ਤੋਂ ਵੀ ਜ਼ਿਆਦਾ ਵਿਅਕਤੀਆਂ ਦੀ ਭੀੜ ਇਕੱਠੀ ਹੋ ਗਈ ਸੀ।

