20.8 C
Toronto
Wednesday, August 12, 2026
spot_img
Homeਭਾਰਤਸੋਨੂੰ ਸੂਦ ਲਈ ਉੱਠੀ ਪੁਰਸਕਾਰ ਦੀ ਮੰਗ

ਸੋਨੂੰ ਸੂਦ ਲਈ ਉੱਠੀ ਪੁਰਸਕਾਰ ਦੀ ਮੰਗ

ਸੋਨੂੰ ਸੂਦ ਲਈ ਉੱਠੀ ਪੁਰਸਕਾਰ ਦੀ ਮੰਗਸੋਨੂੰ ਸੂਦ ਨੇ ਆਖਿਆ ਕਿ ਸਹੀ ਸਲਾਮਤ ਘਰ ਪਹੁੰਚੇ ਹਰ ਮਜ਼ਦੂਰ ਦਾ ਆਇਆ ਫੋਨ ਹੀ ਮੇਰੇ ਲਈ ਵੱਡਾ ਸਨਮਾਨ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਕੇ ਚੁਫੇਰਿਓਂ ਵਾਹ-ਵਾਹ ਖੱਟ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਸੋਨੂੰ ਸੂਦ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ‘ਚ ਸੋਨੂੰ ਸੂਦ ਦੇ ਇਕ ਫੈਨ ਨੇ ਉਨ੍ਹਾਂ ਦੇ ਇਸਾਨੀਅਤ ਦੇ ਕੰਮ ਲਈ ਸਰਕਾਰ ਤੋਂ ਸੋਨੂੰ ਸੂਦ ਨੂੰ ਪਦਮ ਵਿਭੂਸ਼ਨ ਦੇਣ ਦੀ ਮੰਗ ਰੱਖੀ ਹੈ। ਇਸ ਤੋਂ ਬਾਅਦ ਸੋਨੂੰ ਸੂਦ ਨੂੰ ਪਦਮ ਵਿਭੂਸ਼ਨ ਦੇਣ ਦੀ ਖੂਬ ਚਰਚਾ ਹੋ ਰਹੀ ਹੈ। ਸੋਨੂੰ ਸੂਦ ਨੇ ਇਸ ਤੇ ਜੋ ਪ੍ਰਤੀਕਿਰਿਆ ਦਿੱਤੀ ਉਸ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ ਕਿ ਜਿਹੜੇ ਪਰਵਾਸੀ ਮਜ਼ਦੂਰ ਸਹੀ ਸਲਾਮਤ ਘਰ ਪਹੁੰਚ ਕੇ ਜਦ ਮੈਨੂੰ ਫੋਨ ਕਰਕੇ ਸੂਚਨਾ ਦਿੰਦੇ ਹਨ ਤਾਂ ਉਹ ਪਲ ਹੀ ਮੇਰੇ ਲਈ ਵੱਡਾ ਸਨਮਾਨ ਹਨ। ਸੋਨੂੰ ਸੂਦ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਬਾਲੀਵੁੱਡ ਅਦਾਕਾਰ ਹੈ। ਜੋ ਇਨੀਂ ਦਿਨੀਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਘਰ ਤਕ ਪਹੁੰਚਾਉਣ ‘ਚ ਮਦਦ ਕਰ ਰਹੇ ਹਨ। ਇਸ ਕਾਰਨ ਲੋਕ ਉਨ੍ਹਾਂ ਦੀ ਖੂਬ ਸ਼ਲਾਘਾ ਕਰ ਰਹੇ ਹਨ।

RELATED ARTICLES
POPULAR POSTS