Breaking News
Home / ਭਾਰਤ / ਕੋਲਕਾਤਾ ‘ਚ ਮਾਂ ਦੇ ਮ੍ਰਿਤਕ ਸਰੀਰ ਨੂੰ ਫਰੀਜ਼ਰ ‘ਚ ਰੱਖ ਕੇ ਪੁੱਤ 3 ਸਾਲ ਤੱਕ ਲੈਂਦਾ ਰਿਹਾ ਪੈਨਸ਼ਨ

ਕੋਲਕਾਤਾ ‘ਚ ਮਾਂ ਦੇ ਮ੍ਰਿਤਕ ਸਰੀਰ ਨੂੰ ਫਰੀਜ਼ਰ ‘ਚ ਰੱਖ ਕੇ ਪੁੱਤ 3 ਸਾਲ ਤੱਕ ਲੈਂਦਾ ਰਿਹਾ ਪੈਨਸ਼ਨ

ਬੀਨਾ ਮਜੂਮਦਾਰ ਐਫ ਸੀ ਆਈ ਵਿਚੋਂ ਵੱਡੇ ਅਹੁਦੇ ਤੋਂ ਹੋਈ ਸੀ ਰਿਟਾਇਰ
ਕੋਲਕਾਤਾ/ਬਿਊਰੋ ਨਿਊਜ਼
ਇਹ ਖਬਰ ਕੋਲਕਾਤਾ ਤੋਂ ਹੈ, ਜਿੱਥੇ ਮਾਂ ਦੀ ਪੈਨਸ਼ਨ ਲੈਣ ਲਈ ਇਕ ਪੁੱਤ ਨੇ ਆਪਣੀ ਮਾਂ ਦੇ ਮ੍ਰਿਤਕ ਸਰੀਰ ਨੂੰ ਤਿੰਨ ਸਾਲ ਤੱਕ ਫਰੀਜ਼ਰ ਵਿਚ ਰੱਖਿਆ। ਹਰ ਸਾਲ ਉਹ ਮਾਂ ਦੇ ਅੰਗੂਠੇ ਦਾ ਨਿਸ਼ਾਨ ਲਗਾ ਕੇ ਜਿਊਂਦੇ ਹੋਣ ਦਾ ਪ੍ਰਮਾਣ ਬੈਂਕ ਵਿਚ ਦੇ ਦਿੰਦਾ ਸੀ। ਇਸ ਤੋਂ ਬਾਅਦ ਖਾਤੇ ਵਿਚ ਆਈ ਪੈਨਸ਼ਨ ਦੀ ਰਕਮ ਵੀ ਉਹ ਡੈਬਿਟ ਕਾਰਡ ਰਾਹੀਂ ਕੱਢਵਾ ਲੈਂਦਾ ਸੀ। ਇਸ ਤਰ•ਾਂ ਉਹ ਤਿੰਨ ਸਾਲ ਤੋਂ ਹਰ ਮਹੀਨੇ 50 ਹਜ਼ਾਰ ਰੁਪਏ ਪੈਨਸ਼ਨ ਲੈ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਆਰੋਪੀ ਦਾ ਪਿਤਾ ਵੀ ਨਾਲ ਹੀ ਰਹਿੰਦਾ ਸੀ, ਪਰ ਉਸ ਨੂੰ ਕੋਈ ਨਰਾਜ਼ਗੀ ਨਹੀਂ ਸੀ। ਇਹ ਘਟਨਾ ਕੋਲਕਾਤਾ ਦੇ ਬੇਹਲਾ ਥਾਣਾ ਇਲਾਕੇ ਦੇ ਜੇਮਸ ਲਾਂਗ ਸਰਣੀ ਦੀ ਹੈ। ਜਦੋਂ ਪੁਲਿਸ ਨੂੰ ਅਜਿਹੀ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਛਾਪਾ ਮਾਰ ਕੇ ਲਾਸ਼ ਬਰਾਮਦ ਕੀਤੀ।  ਮ੍ਰਿਤਕ ਬੀਨਾ ਮਜੂਮਦਾਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਵਿਚੋਂ ਵੱਡੇ ਅਹੁਦੇ ਤੋਂ ਰਿਟਾਇਰ ਹੋਈ ਸੀ।

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …