17.2 C
Toronto
Friday, September 11, 2026
spot_img
Homeਭਾਰਤਸੰਜੀਤਾ ਚਾਨੂੰ ਨੇ ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਸੰਜੀਤਾ ਚਾਨੂੰ ਨੇ ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਸੰਜੀਤਾ ਚਾਨੂੰ ਨੇ ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਪਹਿਲਾ ਸੋਨ ਤਮਗਾ ਮੀਰਾਬਾਈ ਚਾਨੂੰ ਨੇ ਜਿੱÎਤਿਆ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਦੀ ਗੋਲਡ ਮੈਡਲ ਮੁਹਿੰਮ ਨੂੰ ਮਨੀਪੁਰ ਦੀ ਇਕ ਹੋਰ ਵੇਟ ਲਿਫਟਰ ਸੰਜੀਤਾ ਚਾਨੂੰ ਨੇ ਜਾਰੀ ਰੱਖਿਆ। ਸੰਜੀਤਾ ਚਾਨੂੰ ਨੇ 53 ਕਿੱਲੋਗਰਾਮ ਭਾਰ ਵਰਗ ਵਿੱਚ ਸੋਨ ਤਮਗ਼ਾ ਜਿੱਤ ਕੇ ਭਾਰਤ ਦੀ ਝੋਲੀ ਦੂਜਾ ਸੋਨ ਤਮਗ਼ਾ ਪਾਇਆ। ਪਹਿਲੇ ਦਿਨ 48 ਕਿੱਲੋਗਰਾਮ ਵਰਗ ਵਿੱਚ ਮੀਰਾਬਾਈ ਚਾਨੂੰ ਨੇ ਸੋਨ ਤਮਗ਼ਾ ਜਿੱਤਿਆ ਸੀ। ਸੰਜੀਤਾ ਚਾਨੂੰ ਨੇ ਸਨੈਚ ਵਿੱਚ 84 ਕਿੱਲੋ ਭਾਰ ਚੁੱਕ ਕੇ ਨਵਾਂ ਰਿਕਾਰਡ ਵੀ ਬਣਾਇਆ। ਇਸੇ ਤਰ•ਾਂ ਭਾਰਤ ਦੇ ਦੀਪਕ ਲਾਠਰ ਨੇ ਵੀ ਪੁਰਸ਼ਾਂ ਦੇ 69 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਭਾਰਤ ਦੇ ਗੁਰੂਰਾਜਾ ਨੇ ਮਰਦਾਂ ਦੇ 56 ਕਿਲੋਗ੍ਰਾਮ ਵੇਟ ਲਿਫ਼ਟਿੰਗ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਸੀ।

RELATED ARTICLES
POPULAR POSTS