ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋਂ ਸੀਨੀਅਰਜ਼ ਕਲੱਬ ਵਲੋਂ ਸ਼ੁਰੂ ਕੀਤਾ ਨੇਬਰਹੁੱਡ ਕਲੀਨੰਗ ਪ੍ਰਾਜੈਕਟ ਇਸ ਸਾਲ ਸੱਤਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ ਹੈ। ਇਸ ਕਲੱਬ ਦੇ ਸੁਹਿਰਦ ਅਤੇ ਨਿਰਸਵਾਰਥ ਵਾਲੰਟੀਅਰ ਹਰ ਸਾਲ ਮਈ ਤੋਂ ਅਕਤੂਬਰ ਤੱਕ ਵੱਖ ਵੱਖ ਗਰੁੱਪ ਬਣਾ ਕੇ ਇਲਾਕਾ ਵਾਈਜ਼ ਸਟਰੀਟਾਂ ਅਤੇ ਪਾਰਕਾਂ ਦੀ ਸਫਾਈ ਕਰਦੇ ਹਨ। ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ 4 ਮਈ ਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪਰਮਜੀਤ ਬੜਿੰਗ ਨੇ ਕਿਹਾ ਕਿ ਇਸ ਕੰਮ ਦੀ ਕਨੇਡਾ ਵਰਗੇ ਮੁਲਕ ਵਿੱਚ ਹੋਰ ਵੀ ਮਹੱਤਤਾ ਹੈ ਕਿ ਕਲੱਬ ਦੇ ਮੈਂਬਰ ਨਿਜ ਤੋਂ ਉੱਪਰ ਉੱਠ ਕੇ ਸਮੂਹ ਲਈ ਕੰਮ ਕਰਦੇ ਹਨ।
ਇਸ ਦਾ ਲਾਭ ਜਿੱਥੇ ਕਮਿਊਨਿਟੀ ਨੂੰ ਹੁੰਦਾ ਹੈ ਉੱਥੇ ਵਾਲੰਟੀਅਰਾਂ ਨੂੰ ਸਵੇਰੇ ਸਾਫ ਅਤੇ ਠੰਡੀ ਹਵਾ ਵਿੱਚ ਸਾਹ ਲੈਣ, ਗਾਰਬੇਜ ਕੁਲੈਕਸ਼ਨ ਸਮੇਂ ਕਸਰਤ ਹੋਣ ਵਰਗੇ ਨਿਜੀ ਲਾਭ ਵੀ ਹੁੰਦੇ ਹਨ ਇਸ ਤਰ੍ਹਾਂ ਸਰਬੱਤ ਦੇ ਭਲੇ ਵਿੱਚ ਆਪਣਾ ਭਲੇ ਦਾ ਸੰਕਲਪ ਵੀ ਪੂਰਾ ਹੁੰਦਾ ਹੈ। ਇਸ ਮੌਕੇ ਕਾਊਂਸਲਰ ਪੈਟ ਫੋਰਟੀਨੀ ਨੇ ਕਿਹਾ ਕਿ ਰੈੱਡ ਵਿੱਲੋ ਕਲੱਬ ਦੇ ਵਾਲੰਟੀਅਰਾਂ ਵਲੋਂ ਕੀਤੇ ਜਾ ਰਹੇ ਇਸ ਕਲੀਨਿੰਗ ਵਰਗੇ ਕਮਿਊਨਿਟੀ ਪਰੋਗਰਾਮ ਦੀ ਸਹਾਇਤਾ ਕਰਦਾ ਰਿਹਾ ਹਾਂ ਅਤੇ ਕਰਦਾ ਰਹਾਂਗਾ। ਉਸ ਨੇ ਇਹ ਵਾਅਦਾ ਵੀ ਕੀਤਾ ਕਿ ਪਾਰਕ ਵਿੱਚ ਝੂਲਿਆਂ ਵਾਲੀ ਥਾਂ ਤੇ ਲੱਕੜੀ ਦੇ ਸੱਕ ਦੀ ਥਾਂ ਰਬੜ ਪਵਾਉਣ ਦਾ ਕੰਮ ਕਰੇਗਾ। ਯਾਦ ਰਹੇ ਨੇਬਰਹੁੱਡ ਕਲੀਨਿੰਗ ਦਾ ਇਹ ਸਿਲਸਲਾ ਸੱਤ ਸਾਲ ਪਹਿਲਾਂ ਜੰਗੀਰ ਸਿੰਘ ਸੈਂਭੀ ਤੋਂ ਪਰੇਰਣਾ ਲ ੈਕੇ ਸ਼ੁਰੂ ਹੋਇਆ ਸੀ।
ਇਹ ਪਰੋਗਰਾਮ ਅਮਰਜੀਤ ਸਿੰਘ, ਜੋਗਿੰਦਰ ਪੱਡਾ ਅਤੇ ਸਿੰਵਦੇਵ ਸਿੰਘ ਰਾਏ ਅਤੇ ਬਲਵੰਤ ਸਿੰਘ ਕਲੇਰ ਆਦਿ ਦੇ ਯਤਨਾਂ ਸਦਕਾ ਅੱਜ ਵੀ ਜਾਰੀ ਹੈ। ਇਸ ਪ੍ਰਾਜੈਕਟ ਵਿੱਚ ਕਲੱਬ ਦੀਆਂ ਸੀਨੀਅਰ ਔਰਤ ਮੈਂਬਰਜ਼ ਜੋਗਿੰਦਰ ਪੱਡਾ, ਬਲਜੀਤ ਸੇਖੋਂ, ਬਲਜੀਤ ਗਰੇਵਾਲ, ਪਰਕਾਸ਼ ਕੌਰ ਅਤੇ ਚਰਨਜੀਤ ਕੌਰ ਰਾਏ ਅਤੇ ਉਹਨਾਂ ਦੀਆਂ ਸਾਥਣਾਂ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਇਸ ਪ੍ਰਾਜੈਕਟ ਦੇ ਅਣਥੱਕ ਵਾਲੰਟੀਅਰਾਂ ਵਿੱਚ ਜਗਦੀਸ਼ ਗਿੱਲ, ਨਰਿੰਦਰ ਕੰਬੋਜ਼, ਕੁਲਵੰਤ ਸਿੰਘ, ਮਿ: ਕੰਬੋਡੀਅਨ, ਇੰਦਰਜੀਤ ਗਰੇਵਾਲ ਤੋਂ ਬਿਨਾਂ ਹੋਰ ਵੀ ਕਈ ਮੈਂਬਰ ਸ਼ਾਮਲ ਹਨ। ਇਸ ਕਾਰਜ ਦੀ ਦੂਜੇ ਭਾਈਚਾਰਿਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …