Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਨਿੱਜੀ ਪ੍ਰੋਜੈਕਟਸ ਦੀ ਪ੍ਰਦਰਸ਼ਨੀ ਲਗਾਈ ਗਈ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵਲੋਂ ਨਿੱਜੀ ਪ੍ਰੋਜੈਕਟਸ ਦੀ ਪ੍ਰਦਰਸ਼ਨੀ ਲਗਾਈ ਗਈ

ਬਰੈਂਪਟਨ/ਬਿਊਰੋ ਨਿਊਜ਼
ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਆਈ ਬੀ ਗ੍ਰੇਡ 10 ਦੇ ਵਿਦਿਆਰਥੀਆਂ ਵਲੋਂ ਨਿੱਜੀ ਪ੍ਰੋਜੈਕਟਸ ਦੀ ਪ੍ਰਦਰਸ਼ਨੀ ਲਗਾਈ ਗਈ। ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿੱਚ ਆਈ ਲ9 ਪ੍ਰੋਗਰਾਮ ਗ੍ਰੇਡ 6 ਤੋਂ 10 ਦੇ ਸਾਰੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ। ਇਹ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਜਰੂਰੀ ਨਿਪੁੰਨਤਾਵਾਂ, ਗੱਲ-ਬਾਤ ਦਾ ਤਰੀਕਾ, ਵਿਸ਼ਲੇਸ਼ਣ, ਡੂੰਘੀ ਸੋਚ, ਆਪਸੀ ਮਿਲਵਰਤਨ, ਸੇਵਾ, ਸਤਿਕਾਰ, ਦਿਆਲਤਾ ਅਤੇ ਨੈਤਿਕ ਕਦਰਾਂ-ਕੀਮਤਾਂ ਸਮਝਣ ਲਈ ਤਿਆਰ ਕਰਦਾ ਹੈ।
ਨਿੱਜੀ ਪ੍ਰੋਜੈਕਟਸ ਇੱਕ ਵਿਦਿਆਰਥੀ ਕੇਂਦਰਤ ਅਤੇ ਪ੍ਰੈਕਟੀਕਲ ਖੋਜ ਹੈ ਜਿਸ ਵਿੱਚ ਗ੍ਰੇਜੂਏਟ ਵਿਦਿਆਰਥੀ ਸਾਰੇ ਪ੍ਰੋਗਰਾਮ ਵਿੱਚ ਆਪਣੀ ਸਿਖਲਾਈ ਨੂੰ ਪ੍ਰਦਰਸ਼ਤ ਕਰਦੇ ਹਨ । ਇਹ ਲੰਬੇ ਸਮੇਂ ਦਾ ਪ੍ਰੋਜੈਕਟ ਲਗਭਗ 25 ਘੰਟਿਆਂ ਦੀ ਇੱਕ ਸੁਤੰਤਰ ਸਿੱਖਿਆ ਦੇ ਤਜਰਬੇ ਨੂੰ ਹਾਸਲ ਕਰਨ ਲਈ ਤਿਆਰ ਕੀਤਾ ਗਿਆ ਹੈ । ਇਸ ਵਿੱਚ ਚੁਣੌਤੀਪੂਰਨ ਪ੍ਰਬੰਧਕੀ ਟੀਚੇ ਦੀ ਰੂਪ-ਰੇਖਾ ਨੂੰ ਵਿਕਸਿਤ ਕਰਕੇ ਵਿਦਿਆਰਥੀ ਆਪਣੇ ਵਿਚਾਰਾਂ ਅਤੇ ਖੋਜ ਪ੍ਰਕਿਰਿਆ ਦਾ ਵਿਕਾਸ ਕਰਦੇ ਹਨ । ਨਿੱਜੀ ਪ੍ਰੋਜੈਕਟ ਵਿਦਿਆਰਥੀਆਂ ਨੂੰ ਆਪਣੀਆਂ ਸਕਿੱਲਜ਼ ਦਾ ਅਭਿਆਸ ਕਰਨ ਲਈ ਉਤਸ਼ਾਹਿਤ ਕਰਦਾ ਹੈ। ਰਵਾਇਤੀ ਵਿਸ਼ਿਆਂ ਨੂੰ ਵਿਅਕਤੀਗਤ ਅਨੁਭਵ ਨਾਲ ਜੋੜਨ ਅਤੇ ਜੀਵਨ ਭਰ ਸਿੱਖਣ ਲਈ ਆਪਣੀ ਦਿਲਚਸਪੀ ਨੂੰ ਵਿਕਸਿਤ ਕਰਨ ਲਈ ਸਹਾਇਕ ਹੈ।

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …