8.2 C
Toronto
Friday, November 7, 2025
spot_img
Homeਭਾਰਤਸਰਗਰਮ ਸਿਆਸਤ ਤੋਂ ਨਹੀਂ ਲੈ ਰਿਹਾ ਹਾਂ ਸੰਨਿਆਸ : ਅਮਰਿੰਦਰ

ਸਰਗਰਮ ਸਿਆਸਤ ਤੋਂ ਨਹੀਂ ਲੈ ਰਿਹਾ ਹਾਂ ਸੰਨਿਆਸ : ਅਮਰਿੰਦਰ

ਚੰਡੀਗੜ੍ਹ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਅੱਡ ਹੋਏ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਨਾਲ ਮਿਲ ਕੇ ਜਲਦੀ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਐਲਾਨ ਕਰਕੇ ‘ਕਾਂਗਰਸ’ ਦੇ ਨਿਸ਼ਾਨੇ ‘ਤੇ ਆਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਕੇਂਦਰ ਸਰਕਾਰ ਜੇਕਰ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਂਦੀ ਹੈ ਤਾਂ ਭਾਜਪਾ ਨਾਲ ਹੱਥ ਮਿਲਾਉਣ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਜਾਨਸ਼ੀਨ ਚਰਨਜੀਤ ਸਿੰਘ ਚੰਨੀ ਚੰਗਾ ਬੰਦਾ ਹੈ ਤੇ ਉਹ ਸਿਰਫ਼ ਪੰਜਾਬ ਕਾਂਗਰਸ ਦੇ ਨਵੇਂ ਥਾਪੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਹਨ। 2022 ਵਿੱਚ ਨਵੀਂ ਪਾਰੀ ਖੇਡਣ ਬਾਰੇ ਕੈਪਟਨ ਨੇ ਕਿਹਾ, ”ਜੇਕਰ ‘ਮਹਾਗੱਠਜੋੜ’ ਨੇ ਚਾਹਿਆ ਤਾਂ ਮੂਹਰੇ ਹੋ ਕੇ ਕਮਾਨ ਸੰਭਾਲਾਂਗਾ। ਪਹਿਲਾਂ ਮੇਰਾ ਸਰਗਰਮ ਸਿਆਸਤ ਤੋਂ ਸੰਨਿਆਸ ਲੈਣ ਦਾ ਵਿਚਾਰ ਸੀ, ਪਰ ਹੁਣ ਨਹੀਂ।”

 

RELATED ARTICLES
POPULAR POSTS