ਨਿੱਜੀ ਹਸਪਤਾਲ ਕੰਪਨੀਆਂ ਤੋਂ ਸਿੱਧਾ ਟੀਕਾ ਖਰੀਦਣਗੇ ; ਰਾਜਾਂ ਨੂੰ ਕੇਂਦਰ ਮੁਹੱਈਆ ਕਰਵਾਏ ਟੀਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਰੋਨਾ ਸਬੰਧੀ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ 18 ਸਾਲ ਤੋਂ ਉਤੇ ਸਾਰੇ ਜਣਿਆਂ ਨੂੰ 21 ਜੂਨ ਤੋਂ ਮੁਫਤ ਟੀਕਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ ਕੰਪਨੀਆਂ ਤੋਂ ਸਿੱਧਾ ਟੀਕਾ ਖਰੀਦਣਗੇ ਤੇ ਕੇਂਦਰ ਰਾਜਾਂ ਨੂੰ ਕਰੋਨਾ ਰੋਕੂ ਟੀਕੇ ਮੁਹੱਈਆ ਕਰਵਾਏਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਾਈਵੇਟ ਹਸਪਤਾਲ ਕਰੋਨਾ ਟੀਕਾਕਰਨ ਲਈ ਵੱਧ ਤੋਂ ਵੱਧ 150 ਰੁੁਪਏ ਸਰਵਿਸ ਚਾਰਜ ਲੈ ਸਕਦੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਚੌਕਸ ਰਹਿਣ ਲਈ ਕਿਹਾ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …