
ਪਰ ਮੋਦੀ ਜੀ ਦੀਆਂ ਲਾਲ ਅੱਖਾਂ ਕਦ ਦਿਸਣਗੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਲੱਦਾਖ ਵਿਚ ਚੀਨ ਦੀ ਘੁਸਪੈਠ ਦੀ ਕੋਸ਼ਿਸ਼ ਦੀ ਖਬਰ ਦੇ ਚੱਲਦਿਆਂ ਕਾਂਗਰਸ ਪਾਰਟੀ ਮੋਦੀ ਸਰਕਾਰ ‘ਤੇ ਫਿਰ ਹਮਲਾਵਰ ਹੋ ਗਈ ਹੈ। ਕਾਂਗਰਸ ਨੇ ਕਿਹਾ ਕਿ ਚੀਨੀ ਘੁਸਪੈਠ ਦੇ ਖਿਲਾਫ ਸਾਡੀ ਫੌਜ ਤਾਂ ਖੜ੍ਹੀ ਹੈ, ਪਰ ਮੋਦੀ ਜੀ ਦੀਆਂ ਲਾਲ ਅੱਖਾਂ ਕਦ ਦਿੱਸਣਗੀਆਂ। ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਨਿੱਤ ਦਿਨ ਦੇਸ਼ ਦੀ ਪ੍ਰਭੂਸੱਤਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਿੱਤ ਸਾਡੀ ਧਰਤੀ ‘ਤੇ ਕਬਜ਼ੇ ਦੀ ਕੋਸ਼ਿਸ਼ ਹੋ ਰਹੀ ਹੈ। ਨਿੱਤ ਦੇਸ਼ ਦੀ ਧਰਤੀ ‘ਤੇ ਚੀਨੀ ਘੁਸਪੈਠ ਕਰ ਰਹੇ ਹਨ। ਸੂਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਕਿੱਥੇ ਹੈ, ਰੱਖਿਆ ਮੰਤਰੀ ਕਿੱਥੇ ਹਨ ਅਤੇ ਚੀਨ ਨੂੰ ਠੋਕਵਾਂ ਜਵਾਬ ਕਦੋਂ ਮਿਲੇਗਾ?